ਮੁਰਾਦਾਬਾਦ- ਈਰਾਨ ਭਾਰਤ ਦੇ ਨਾਲ ਵਪਾਰਕ ਸਬੰਧਾਂ ਦੇ 'ਵਿਕਾਸ' ਦਾ ਇਛੁੱਕ ਹੈ ਅਤੇ ਉਸ ਨੂੰ ਉਮੀਦ ਹੈ ਕਿ ਈਰਾਨ-ਪਾਕਿਸਤਾਨ-ਭਾਰਤ ਗੈਸ ਪਾਈਪ ਲਾਈਨ ਪ੍ਰਾਜੈਕਟ ਪਟੜੀ 'ਤੇ ਵਾਪਸ ਆਵੇਗਾ। ਈਰਾਨ ਦੇ ਚੋਟੀ ਦੇ ਧਾਰਮਿਕ ਨੇਤਾ ਆਯੁਤੱਲਾ ਖਮੇਨੀ ਦੇ ਭਾਰਤ ਸਥਿਤ ਨੁਮਾਇੰਦੇ ਮਹਦਾਵੀਪੁਰ ਨੇ ਇਹ ਗੱਲ ਕਹੀ। ਉਹ ਸ਼ਨੀਵਾਰ ਦੀ ਰਾਤ ਨੂੰ ਇਕ ਪ੍ਰੋਗਰਾਮ 'ਚ ਬੋਲ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਇਸ ਪਾਈਪਲਾਈਨ ਦੇ ਪੂਰਾ ਹੋਣ ਨਾਲ ਭਾਰਤ ਨੂੰ ਬਹੁਤ ਹੀ ਘੱਟ ਲਾਗਤ 'ਤੇ ਪੈਟਰੋਲੀਅਮ ਦੀ ਸਿੱਧੀ ਸਪਲਾਈ ਉਪਲਬਧ ਹੋਵੇਗੀ। ਇਹ ਦੇਸ਼ 'ਚ ਬਿਜਲੀ ਉਤਪਾਦਨ ਵਿਚ ਮਦਦਗਾਰ ਸਿੱਧ ਹੋ ਸਕਦੀ ਹੈ।
ਉਨ੍ਹਾਂ ਨੇ ਕਿਹਾ ਕਿ ਗੈਸ ਅਤੇ ਤੇਲ ਪਾਈਪਲਾਈਨ ਦੀ ਸਥਾਪਨਾ ਪਾਕਿਸਤਾਨ ਸਰਹੱਦ ਤੱਕ ਪੂਰੀ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਾਈਪਲਾਈਨ ਨੂੰ ਅੱਗੇ ਵਿਛਾਉਣ ਦੇ ਲਈ ਪਾਕਿਸਤਾਨ ਦੇ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਉਮੀਦ ਹੈ ਕਿ ਇਹ ਛੇਤੀ ਹੀ ਭਾਰਤ ਪਹੁੰਚੇਗੀ।
ਭਾਰਤ 'ਤੇ 68 ਅਰਬ ਡਾਲਰ ਦਾ ਵਿਦੇਸ਼ੀ ਕਰਜ਼
NEXT STORY