ਰੋਹਤਕ- ਜ਼ਿਲੇ 'ਚ ਸਾਰੀਆਂ ਖਾਪ ਅਤੇ ਸਾਰੀਆਂ ਜਾਤੀਆਂ ਦੀ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ। ਇਹ ਮਹਾਪੰਚਾਇਤ ਚੱਲਦੀ ਬੱਸ 'ਚ ਛੇੜਛਾੜ ਦੇ ਮੁੱਦੇ ਨੂੰ ਲੈ ਕੇ ਬੁਲਾਈ ਗਈ ਸੀ ਪਰ ਲੜਕੀ ਪੱਖ ਵੱਲੋਂ ਮਹਾਪੰਚਾਇਤ 'ਚ ਕੋਈ ਨਹੀਂ ਪੁੱਜਿਆ। ਜਿਸ ਕਾਰਨ ਮਹਾਪੰਚਾਇਤ 'ਚ ਛੇੜਛਾੜ ਮਾਮਲੇ 'ਤੇ ਕੋਈ ਵੀ ਫੈਸਲਾ ਨਹੀਂ ਹੋ ਸਕਿਆ। ਪੀੜਤ ਭੈਣਾਂ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ 'ਤੇ ਇਸ ਮਾਮਲੇ ਦੇ ਸਮਝੌਤੇ 'ਤੇ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਅਜਿਹੀਆਂ ਮਹਾਪੰਚਾਇਤਾਂ ਤੋਂ ਨਿਆਂ ਦੀ ਕੋਈ ਆਸ ਨਹੀਂ ਹੈ ਅਤੇ ਉਨ੍ਹਾਂ ਨੂੰ ਮਹਾਪੰਚਾਇਤਾਂ ਦੀ ਬਜਾਏ ਅਦਾਲਤ 'ਤੇ ਭਰੋਸਾ ਹੈ। ਉਹ ਭਵਿੱਖ 'ਚ ਵੀ ਅਜਿਹੀਆਂ ਪੰਚਾਇਤਾਂ 'ਚ ਨਹੀਂ ਜਾਣਗੇ।
ਉੱਥੇ ਹੀ ਦੂਜੇ ਪਾਸੇ ਖਾਪਾਂ ਨੇ ਕੰਨਿਆ ਭਰੂਣ ਹੱਤਿਆ, ਦਾਜ ਪ੍ਰਥਾ, ਆਨਰ ਕਿਲਿੰਗ ਅਤੇ ਨੈਤਿਕ ਸਿੱਖਿਆ ਦੇ ਪ੍ਰਚਾਰ ਨੂੰ ਲੈ ਕੇ ਵਿਚਾਰ ਰੱਖੇ, ਜਿਨ੍ਹਾਂ ਨੂੰ ਸਾਰੀਆਂ ਕਮੇਟੀਆਂ ਨੇ ਹਰੀ ਝੰਡੀ ਦੇ ਦਿੱਤੀ। ਪਾਸ ਪ੍ਰਸਤਾਵਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਹੁਣ ਹਰ ਖਾਪ ਦੀ ਕਮੇਟੀ ਬਣੇਗੀ। ਫਿਲਹਾਲ ਛੇੜਛਾੜ ਮਾਮਲੇ 'ਚ ਸਮਝੌਤੇ ਦੀ ਜ਼ਿੰਮੇਵਾਰੀ ਪਹਿਲਾਂ ਦੀ ਤਰ੍ਹਾਂ ਹੁੱਡਾ ਅਤੇ ਦਹੀਆ ਖਾਪ ਨੂੰ ਸੌਂਪੀ ਗਈ ਹੈ। ਮਹਾਪੰਚਾਇਤ 'ਚ ਕੰਨਿਆ ਭਰੂਣ ਹੱਤਿਆ 'ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦਾ ਪ੍ਰਸਤਾਵ ਰੱਖਿਆ ਗਿਆ। ਖਾਪਾਂ ਨੇ ਕਿਹਾ ਕਿ ਬੇਟੀਆਂ ਦੀ ਪੇਟ 'ਚ ਹੀ ਹੱਤਿਆ ਕਰ ਦਿੱਤੀ ਜਾਂਦੀ ਹੈ। ਇਸ ਲਈ ਭਰੂਣ ਹੱਤਿਆ ਦੀ ਜਗ੍ਹਾ ਇਸ ਨੂੰ ਆਨਰ ਕਿਲਿੰਗ ਮੰਨਿਆ ਜਾਵੇ।
ਨਬੇੜ ਲਓ ਮੰਗਲਵਾਰ ਤੱਕ ਬੈਂਕ ਸਬੰਧੀ ਆਪਣੇ ਸਾਰੇ ਕੰਮ, ਕਿਉਂਕਿ...
NEXT STORY