ਨਵੀਂ ਦਿੱਲੀ- ਬੈਂਕ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੇ ਕੰਮ ਤੁਸੀਂ ਮੰਗਲਵਾਰ ਤੱਕ ਖਤਮ ਕਰ ਲਵੋ ਕਿਉਂਕਿ ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ ਸਾਰੇ ਦੇਸ਼ ਦੇ ਬੈਂਕਾਂ ਦੇ ਕਰਮਚਾਰੀਆਂ ਨੇ 21 ਜਨਵਰੀ ਤੋਂ ਰਾਸ਼ਟਰੀ ਹੜਤਾਲ ਦਾ ਐਲਾਨ ਕੀਤਾ ਹੈ। ਹੜਤਾਲ 24 ਜਨਵਰੀ ਤੱਕ ਚਲੇਗੀ ਜਦੋਂਕਿ 25 ਜਨਵਰੀ ਨੂੰ ਐਤਵਾਰ ਹੈ ਅਤੇ ਸੋਮਵਾਰ ਨੂੰ ਗਣਤੰਤਰ ਦਿਵਸ ਦੇ ਚਲਦੇ ਰਾਸ਼ਟਰੀ ਛੁੱਟੀ ਹੈ। ਅਜਿਹੇ 'ਚ ਬੈਂਕ ਅਗਲੇ ਹਫਤੇ ਮੰਗਲਵਾਰ ਨੂੰ ਹੀ ਖੁਲ੍ਹ ਸਕਣਗੇ।
ਬੈਂਕ ਕਰਮਚਾਰੀਆਂ ਦੀ ਹੜਤਾਲ ਦੇ ਚਲਦੇ ਉਦਯੋਗ ਜਗਤ ਦੇ ਨਾਲ ਹੀ ਆਮ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਬੈਂਕ ਕਰਮਚਾਰੀਆਂ ਦੇ ਫੋਰਮ ਦੇ ਰਾਸ਼ਟਰੀ ਉਪ ਪ੍ਰਧਾਨ ਅਸ਼ਵਨੀ ਰਾਣਾ ਨੇ ਦੱਸਿਆ ਕਿ ਇਸ ਤੋਂ ਪਹਿਲੇ ਵੀ ਬੈਂਕ ਕਰਮਚਾਰੀਆਂ ਨੇ 7 ਜਨਵਰੀ ਨੂੰ ਹੜਤਾਲ ਦਾ ਐਲਾਨ ਕੀਤਾ ਸੀ ਪਰ ਜਿਸ 'ਤੇ ਭਾਰਤੀ ਬੈਂਕ ਸੰਗਠਨ ਨੇ ਕਰਮਚਾਰੀਆਂ ਦੀਆਂ ਮੰਗਾਂ 'ਤੇ ਵਿਚਾਰ ਕਰਨ ਦੇ ਲਈ 10 ਦਿਨਾਂ ਦੀ ਮੋਹਲਤ ਮੰਗੀ ਸੀ।
ਇਸ ਦੀ ਸਮਾਂ ਮਿਆਦ ਖਤਮ ਹੋਣ ਤੋਂ ਬਾਅਦ ਭਾਰਤੀ ਬੈਂਕ ਸੰਗਠਨ ਨੇ ਬੈਂਕਾਂ ਦੀ ਪ੍ਰਬੰਧਨ ਕਮੇਟੀ ਦੀ ਬੈਠਕ ਨਹੀਂ ਬੁਲਾਈ। ਬੈਂਕਾਂ ਦੇ ਇਸ ਤਰ੍ਹਾਂ ਦੇ ਰੁਖ ਨੂੰ ਦੇਖਦੇ ਹੋਏ ਕਰਮਚਾਰੀ ਸੰਗਠਨਾਂ ਨੇ ਫਿਰ ਤੋਂ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਹੈ। ਫੋਰਮ ਦੇ ਕਨਵੀਨਰ ਐੱਮ.ਵੀ. ਮੁਰਲੀ ਨੇ ਕਿਹਾ ਕਿ ਹੜਤਾਲ 'ਚ ਦਿੱਲੀ ਤੋਂ ਲਗਭਗ 60 ਹਜ਼ਾਰ ਕਰਮਚਾਰੀ ਸ਼ਾਮਲ ਹੋਣਗੇ।
ਨੈਕਸਸ-6 ਮੋਬਾਈਲ 'ਚ ਖਾਮੀਆਂ
NEXT STORY