ਨਵੀਂ ਦਿੱਲੀ- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕੰਗਰਸ ਅਤੇ ਭਾਜਪਾ ਤੋਂ ਪੈਸੇ ਲੈ ਕੇ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਵਾਲੇ ਬਿਆਨ 'ਤੇ ਦਿੱਲੀ ਚੋਣ ਦਫਤਰ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਨੇ ਕਿਹਾ ਹੈ ਕਿ ਅੱਜ ਪੂਰੇ ਮਾਮਲੇ ਦੀ ਰਿਪੋਰਟ ਚੋਣ ਕਮਿਸ਼ਨ ਨੂੰ ਸੌਂਪ ਦਿੱਤੀ ਜਾਵੇਗੀ। ਕੇਜਰੀਵਾਲ ਨੇ ਐਤਵਾਰ ਨੂੰ ਨਵਾਦਾ ਇਲਾਕੇ 'ਚ ਉਤਮ ਨਗਰ ਤੋਂ ਆਪ ਉਮੀਦਵਾਰ ਨਰੇਸ਼ ਬਲਾਇਨ ਦੇ ਪ੍ਰਚਾਰ ਲਈ ਆਯੋਜਿਤ ਇਕ ਰੈਲੀ 'ਚ ਇਹ ਗੱਲ ਕਹੀ ਸੀ।
ਦਿੱਲੀ ਦੇ ਮੁੱਖ ਚੋਣ ਅਧਿਕਾਰੀ ਚੰਦਰਭੂਸ਼ਣ ਕੁਮਾਰ ਨੇ ਇਕ ਪ੍ਰੋਗਰਾਮ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਰੈਲੀ ਲਈ ਬਕਾਇਦਾ ਮਨਜ਼ੂਰੀ ਲਈ ਗਈ ਸੀ ਅਤੇ ਚੋਣ ਕਮਿਸ਼ਨ ਦੀ ਚੋਣ ਆਫ ਕੰਡਕਟ ਟੀਮ ਮੌਕੇ 'ਤੇ ਮੌਜੂਦ ਸੀ। ਉਨ੍ਹਾਂ ਨੇ ਕਿਹਾ ਕਿ ਰੈਲੀ ਦੀ ਵੀਡੀਓ ਰਿਕਾਰਡਿੰਗ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਕੀ ਕਿਹਾ ਸੀ ਇਸ ਦੀ ਰਿਪੋਰਟ ਸਵੇਰੇ ਦਿੱਲੀ ਚੋਣ ਦਫਤਰ ਨੂੰ ਮਿਲ ਚੁੱਕੀ ਹੈ। ਕੁਮਾਰ ਨੇ ਕਿਹਾ ਕਿ ਚੋਣ ਦਫਤਰ ਅੱਜ ਹੀ ਪੂਰੇ ਮਾਮਲੇ 'ਚ ਆਪਣੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜ ਦੇਵੇਗਾ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਪੂਰੇ ਮਾਮਲੇ ਦੀ ਜਾਂਚ ਕਰਕੇ ਜੋ ਵੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।
ਕਾਂਗਰਸ ਨੂੰ ਵੱਡਾ ਝਟਕਾ, ਕ੍ਰਿਸ਼ਨਾ ਤੀਰਥ ਹੋਈ ਭਾਜਪਾ 'ਚ ਸ਼ਾਮਲ
NEXT STORY