ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਨਵੀਂ ਦਿੱਲੀ ਵਿਧਾਨ ਸਭਾ ਸੀਟ ਲਈ ਨਾਮਜ਼ਦ ਦਾਖਲ ਕਰਨਗੇ ਅਤੇ ਇਸ ਦੌਰਾਨ ਪਾਰਟੀ ਇਕ ਵੱਡਾ ਰੋਡ ਸ਼ੋਅ ਆਯੋਜਿਤ ਕਰ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰੇਗੀ। ਪਾਰਟੀ ਸੂਤਰਾਂ ਅਨੁਸਾਰ ਸ਼੍ਰੀ ਕੇਜਰੀਵਾਲ ਸਵੇਰੇ 11 ਵਜੇ ਨਾਮਜ਼ਦ ਲਈ ਜਾਣਗੇ। ਉਸ ਦੌਰਾਨ ਉਨ੍ਹਾਂ ਨਾਲ ਪਾਰਟੀ ਦੇ ਕਈ ਹੋਰ ਸੀਨੀਅਰ ਨੇਤਾ ਅਤੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਸਾਰੇ ਉਮੀਦਵਾਰ ਵੀ ਮੌਜੂਦ ਰਹਿਣਗੇ। ਸ਼੍ਰੀ ਕੇਜਰੀਵਾਲ ਸ਼ਾਹਜਹਾਂ ਰੋਡ ਸਥਿਤ ਜਾਮਨਗਰ ਹਾਊਸ 'ਚ ਐੱਸ. ਡੀ. ਐੱਮ. ਚਾਣਕਿਆਪੁਰੀ ਦੇ ਦਫਤਰ 'ਚ ਜਾ ਕੇ ਨਾਮਜ਼ਦ ਦਾਖਲ ਕਰਨਗੇ। ਇਸ ਮੌਕੇ ਨੂੰ ਪਾਰਟੀ ਬੇਹੱਦ ਖਾਸ ਬਣਾਉਣਾ ਚਾਹੁੰਦੀ ਹੈ ਅਤੇ ਇਹੀ ਕਾਰਨ ਹੈ ਕਿ ਉਸ ਦੀ ਯੋਜਨਾ ਇਕ ਵੱਡਾ ਰੋਡ ਸ਼ੋਅ ਕੱਢਣ ਦੀ ਹੈ।
ਪਾਰਟੀ ਨੇ ਇਸ ਰੋਡ ਸ਼ੋਅ ਲਈ ਪੁਲਸ ਅਤੇ ਚੋਣ ਕਮਿਸ਼ਨ ਤੋਂ ਮਨਜ਼ੂਰੀ ਮੰਗੀ ਹੈ। ਪਾਰਟੀ ਨੇਤਾਵਾਂ ਨੂੰ ਆਸ ਹੈ ਕਿ ਇਸ 'ਚ ਜ਼ਿਆਦਾ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ। ਨਾਮਜ਼ਦ ਦਾਖਲ ਕਰਨ ਤੋਂ ਪਹਿਲਾਂ ਸ਼੍ਰੀ ਕੇਜਰੀਵਾਲ ਰਾਜਘਾਟ ਅਤੇ ਦਿੱਲੀ ਗੇਟ ਸਥਿਤ ਸ਼ਹੀਦ ਪਾਰਕ ਵੀ ਜਾ ਸਕਦੇ ਹਨ। 'ਆਪ' ਦੇ ਕੁਝ ਨੇਤਾ ਚਾਹੁੰਦੇ ਹਨ ਕਿ ਚੋਣਾਂ ਤੋਂ ਪਹਿਲਾਂ ਸ਼੍ਰੀ ਕੇਜਰੀਵਾਲ ਨੂੰ ਦਿੱਲੀ 'ਚ ਇਕ ਵੱਡਾ ਰੋਡ ਸ਼ੋਅ ਕੱਢਣਾ ਚਾਹੀਦਾ, ਕਿਉਂਕਿ ਪਿਛਲੀਆਂ ਚੋਣਾਂ 'ਚ ਇਸ ਦਾ ਕਾਫੀ ਅਸਰ ਦੇਖਣ ਨੂੰ ਮਿਲਿਆ ਸੀ। ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਨਾਮਜ਼ਦ ਦੇ ਦਿਨ ਰੋਡ ਸ਼ੋਅ ਕੱਢਣ ਦੀ ਯੋਜਨਾ ਹੈ। ਸ਼੍ਰੀ ਕੇਜਰੀਵਾਲ 2013 'ਚ ਨਵੀਂ ਦਿੱਲੀ ਸੀਟ 'ਤੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ 25 ਹਜ਼ਾਰ ਤੋਂ ਵਧ ਵੋਟਾਂ ਨਾਲ ਹਰਾਇਆ ਸੀ। ਕਾਂਗਰਸ ਨੇ ਇਸ ਵਾਰ ਇਸ ਸੀਟ ਤੋਂ ਸਾਬਕਾ ਮੰਤਰੀ ਕਿਰਨ ਵਾਲੀਆ ਨੂੰ ਉਤਾਰਿਆ ਹੈ। ਭਾਜਪਾ ਨੇ ਅਜੇ ਤੱਕ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਕੀਤੀ ਹੈ। ਬੁੱਧਵਾਰ ਨੂੰ ਨਾਮਜ਼ਦ ਪੱਤਰ ਦਾਖਲ ਕਰਨ ਦੀ ਆਖਰੀ ਤਰੀਕ ਹੈ।
ਦਿੱਲੀ ਨੂੰ ਸਿਹਤਮੰਦ ਕਰਨ ਆਈ ਹਾਂ : ਕਿਰਨ ਬੇਦੀ
NEXT STORY