ਨਵੀਂ ਦਿੱਲੀ- ਭਾਜਪਾ ਨੇਤਾ ਕਿਰਨ ਬੇਦੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਦਿੱਲੀ ਨੂੰ ਸਿਹਤਮੰਦ ਕਰਨ ਆਈ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਪੂਰੇ ਦੇਸ਼ ਦੇ ਲੋਕ ਰਹਿੰਦੇ ਹਨ। ਉਨ੍ਹਾਂ ਨੇ ਔਰਤਾਂ ਦੀ ਸੁਰੱਖਿਆ ਬਾਰੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਦੀ ਅਹਿਮੀਅਤ ਬਾਰੇ ਮੈਨੂੰ ਪਤਾ ਹੈ।
ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਰਾਜਧਾਨੀ ਪਿੱਛੜ ਜਾਵੇ ਇਹ ਗੱਲ ਚੰਗੀ ਨਹੀਂ ਹੈ। ਮੈਂ ਇੰਡੀਆ ਫਸਟ ਲਈ ਆਈ ਹਾਂ। ਮੈਨੂੰ ਜਨਤਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।
ਉੱਥੇ ਹੀ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਕਿ ਕਿਰਨ ਬੇਦੀ ਪਾਰਟੀ ਵਿਚ ਸਿਰਫ ਵਰਕਰ ਹਨ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਹੀ ਵਰਤਾਅ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਪਾਰਟੀ ਵਿਚ ਵਰਕਰ ਦੇ ਤੌਰ 'ਤੇ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਕਿਰਨ ਬੇਦੀ ਨੇ ਹਾਲ ਹੀ 'ਚ ਭਾਜਪਾ ਪਾਰਟੀ ਦਾ ਪੱਲਾ ਫੜਿਆ ਹੈ। ਇਸ ਤੋਂ ਪਹਿਲਾਂ 'ਆਪ' ਨੇਤਾ ਸ਼ਾਜ਼ੀਆ ਇਲਮੀ ਵੀ ਭਾਜਪਾ ਪਾਰਟੀ 'ਚ ਸ਼ਾਮਲ ਹੋ ਚੁੱਕੀ ਹੈ ਪਰ ਉਨ੍ਹਾਂ ਨੇ ਚੋਣ ਨਾ ਲੜਨ ਦਾ ਫੈਸਲਾ ਲਿਆ ਹੈ। ਕਿਰਨ ਬੇਦੀ ਦਿੱਲੀ ਵਿਚ 'ਆਪ' ਨੇਤਾ ਅਰਵਿੰਦ ਕੇਜਰੀਵਾਲ ਵਿਰੁੱਧ ਚੋਣ ਲੜੇਗੀ।
ਇਹ ਅਫਸਰ ਕਰਦਾ ਹੈ ਜੈਕਸਨ ਦੀ 'ਮੂਨ ਵਾਕ' ਵਾਂਗ ਕਰਦਾ ਹੈ ਟ੍ਰੈਫਿਕ ਕੰਟਰੋਲ
NEXT STORY