ਸ਼ੰਘਾਈ - ਚੀਨ ਦੇ ਸ਼ੇਅਰ ਬਾਜ਼ਾਰ ਰੈਗੂਲੇਟਰੀ ਵਲੋਂ ਮਾਰਜਨ ਟਰੇਡਿੰਗ ਨੂੰ ਲੈ ਕੇ ਚੁੱਕੇ ਗਏ ਕਦਮ ਨਾਲ ਸੋਮਵਾਰ ਨੂੰ ਸ਼ੰਘਾਈ ਸ਼ੇਅਰ ਬਾਜ਼ਾਰ 'ਚ ਭੂਚਾਲ ਆ ਗਿਆ। ਚਾਈਨਾ ਸਕਿਓਰਿਟੀ ਰੈਗੂਲੇਟਰੀ ਕਮਿਸ਼ਨ (ਸੀ. ਐੱਸ. ਆਰ. ਸੀ.) ਵਲੋਂ ਵੱਡੇ ਉਦਯੋਗਪਤੀਆਂ ਨੂੰ ਗ਼ੈਰਕਾਨੂੰਨੀ ਮਾਰਜਨ ਟਰੇਡਿੰਗ ਦੇ ਮਾਮਲੇ 'ਚ ਸਜ਼ਾ ਸੁਣਾਏ ਜਾਣ ਦੇ ਬਾਅਦ ਚੀਨ ਦਾ ਸ਼ੇਅਰ ਬਾਜ਼ਾਰ ਇੰਡੈਕਸ ਸ਼ੰਘਾਈ ਕੰਪੋਜ਼ਿਟ 8.34 ਫ਼ੀਸਦੀ ਟੁੱਟ ਗਿਆ। ਸੋਮਵਾਰ ਸਵੇਰੇ ਬਾਜ਼ਾਰ ਦੀ ਸ਼ੁਰੂਆਤ 3189.73 ਅੰਕ ਨਾਲ ਹੋਈ ਅਤੇ ਇਹ 73 ਅੰਕ ਦੀ ਤੇਜ਼ੀ ਨਾਲ 3262.21 ਅੰਕ 'ਤੇ ਜਾ ਅੱਪੜਿਆ ਪਰ ਸੀ. ਐੱਸ. ਆਰ. ਸੀ. ਦੇ ਫੈਸਲੇ ਨਾਲ ਬਾਜ਼ਾਰ ਇਕ ਝਟਕੇ 'ਚ ਕਰੀਬ 175 ਅੰਕ ਟੁੱਟ ਕੇ 3095 'ਤੇ ਜਾ ਅੱਪੜਿਆ ਅਤੇ ਅੰਤ 'ਚ 7.70 ਫ਼ੀਸਦੀ ਦੀ ਗਿਰਾਵਟ ਨਾਲ 3116.44 ਅੰਕ 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਟਰੇਡਿੰਗ ਸੈਸ਼ਨ 'ਚ ਬਾਜ਼ਾਰ 3376 ਅੰਕ 'ਤੇ ਬੰਦ ਹੋਇਆ ਸੀ ਅਤੇ ਇਸ ਲਿਹਾਜ਼ ਨਾਲ ਬਾਜ਼ਾਰ 'ਚ 260 ਅੰਕ ਦੀ ਗਿਰਾਵਟ ਵੇਖੀ ਗਈ। ਸੋਮਵਾਰ ਨੂੰ ਚੀਨ ਦੇ ਬਾਜ਼ਾਰ 'ਚ ਆਈ ਇਹ ਗਿਰਾਵਟ 6 ਸਾਲ ਦੀ ਸਭ ਤੋਂ ਵੱਡੀ ਗਿਰਾਵਟ ਹੈ। ਇਸ ਤੋਂ ਪਹਿਲਾਂ ਚੀਨ 'ਚ ਅਜਿਹੀ ਗਿਰਾਵਟ ਜੂਨ 2008 'ਚ ਦੇਖਣ ਨੂੰ ਮਿਲੀ ਸੀ।
ਦਰਅਸਲ ਸੀ. ਐੱਸ. ਆਰ. ਸੀ. ਨੂੰ ਸ਼ਿਕਾਇਤ ਮਿਲੀ ਸੀ ਕਿ ਦੇਸ਼ ਦੇ ਤਿੰਨ ਪ੍ਰਮੁੱਖ ਬਰੋਕਰੇਜ ਹਾਊਸ ਨਿਯਮਾਂ ਦੀ ਅਣਦੇਖੀ ਕਰਕੇ ਸ਼ੇਅਰ ਬਾਜ਼ਾਰ 'ਚ ਨਿਵੇਸ਼ ਲਈ ਉਧਾਰੀ ਦੇ ਰਹੇ ਹਨ। ਸਜ਼ਾ ਦੇ ਤੌਰ 'ਤੇ ਇਨ੍ਹਾਂ ਤਿੰਨਾਂ ਬਰੋਕਰੇਜ ਹਾਊਸਾਂ ਨੂੰ ਤਿੰਨ ਮਹੀਨਿਆਂ ਲਈ ਨਵੇਂ ਨਿਵੇਸ਼ਕਾਂ ਨੂੰ ਉਧਾਰੀ ਦੇਣ ਤੋਂ ਰੋਕ ਦਿੱਤਾ ਗਿਆ ਹੈ। ਇਸ ਭਾਰੀ ਗਿਰਾਵਟ ਦੇ ਬਾਵਜੂਦ ਸ਼ੰਘਾਈ ਕੰਪੋਜ਼ਿਟ 12 ਮਹੀਨੇ ਪਹਿਲਾਂ ਉਹ ਆਪਣੇ ਪੱਧਰ ਤੋਂ 55 ਫ਼ੀਸਦੀ ਉੱਤੇ ਚੱਲ ਰਿਹਾ ਹੈ ਜਦੋਂਕਿ ਪਿਛਲੇ ਤਿੰਨ ਮਹੀਨਿਆਂ ਦੇ ਪੱਧਰ ਤੋਂ ਹੁਣ ਵੀ ਇਹ 33 ਫ਼ੀਸਦੀ ਉਪਰ ਹੈ।
ਹਾਂਗਕਾਂਗ ਦੀ ਕਿੰਗਸਟਨ ਸਕਿਓਰਿਟੀ ਦੇ ਕਾਰਜਕਾਰੀ ਨਿਰਦੇਸ਼ਕ ਡਿਕਨੀ ਵਾਂਗ ਨੇ ਕਿਹਾ ਕਿ ਚੀਨ ਦੀ ਮਾਰਕੀਟ ਰੈਗੂਲੇਟਰੀ ਸੀ. ਐੱਸ. ਆਰ. ਸੀ. ਬਾਜ਼ਾਰ 'ਚ ਠਹਿਰਾਅ ਚਾਹੁੰਦੀ ਹੈ। ਇਸ ਨੂੰ ਧਿਆਨ 'ਚ ਰੱਖ ਕੇ ਸਰਕਾਰ ਨੇ ਇਹ ਫੈਸਲਾ ਕੀਤਾ ਹੈ। ਬਾਜ਼ਾਰ ਇਕ ਸਾਲ 'ਚ ਕਰੀਬ 54 ਫ਼ੀਸਦੀ ਚੜ੍ਹ ਚੁੱਕਾ ਸੀ। ਚੀਨ ਨੂੰ ਡਰ ਹੈ ਕਿ ਸ਼ੇਅਰ ਬਾਜ਼ਾਰ ਦਾ ਇਹ ਗੁਬਾਰਾ ਫਟ ਨਾ ਜਾਵੇ, ਇਸ ਲਈ ਇਹ ਕਦਮ ਚੁੱਕਿਆ ਗਿਆ ਹੈ।
ਬਜਟ 'ਚ 'ਮੇਕ ਇਨ ਇੰਡੀਆ' 'ਤੇ ਹੋਵੇਗਾ ਖਾਸ ਜ਼ੋਰ
NEXT STORY