ਦਸੰਬਰ 'ਚ ਆਏ 14,083 ਸੈਲਾਨੀ
ਜਲੰਧਰ - ਸੈਰ-ਸਪਾਟਾ ਮੰਤਰਾਲਾ ਵਲੋਂ ਸ਼ੁਰੂ ਕੀਤੀ ਗਈ ਵੀਜ਼ਾ ਆਨ ਅਰਾਈਵਲ ਯੋਜਨਾ ਨੇ ਸਰਕਾਰ ਦੇ ਖਜ਼ਾਨੇ ਨੂੰ ਭਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਸਰਕਾਰ ਵਲੋਂ ਪਿਛਲੇ ਸਾਲ 14 ਨਵੰਬਰ ਨੂੰ 43 ਦੇਸ਼ਾਂ ਦੇ ਨਾਗਰਿਕਾਂ ਲਈ ਸ਼ੁਰੂ ਕੀਤੀ ਗਈ ਇਸ ਆਨਲਾਈਨ ਯੋਜਨਾ ਤਹਿਤ ਦਸੰਬਰ 'ਚ 14,083 ਵੀਜ਼ੇ ਜਾਰੀ ਕੀਤੇ ਗਏ ਹਨ ਜਦੋਂਕਿ ਪਿਛਲੇ ਸਾਲ ਦਸੰਬਰ 'ਚ 2,700 ਸੈਲਾਨੀਆਂ ਨੇ ਵੀਜ਼ਾ ਆਨ ਅਰਾਈਵਲ ਦਾ ਫਾਇਦਾ ਚੁੱਕਿਆ ਸੀ। ਭਾਰਤੀ ਵੀਜ਼ਾ ਹਾਸਲ ਕਰਨ ਲਈ 60 ਡਾਲਰ ਦੀ ਫੀਸ ਲੱਗਦੀ ਹੈ। ਇਸ ਲਿਹਾਜ਼ ਨਾਲ ਸਿਰਫ਼ ਦਸੰਬਰ ਮਹੀਨੇ 'ਚ ਹੀ ਸਰਕਾਰ ਨੂੰ ਵੀਜ਼ਾ ਫੀਸ ਤੋਂ 8,44,980 ਡਾਲਰ ਦਾ ਮਾਲੀਆ ਪ੍ਰਾਪਤ ਹੋਇਆ ਹੈ। ਇਸ ਨੂੰ ਰੁਪਏ 'ਚ ਤਬਦੀਲ ਕੀਤਾ ਜਾਵੇ ਤਾਂ ਇਹ ਰਕਮ ਕਰੀਬ 5.25 ਕਰੋੜ ਰੁਪਏ ਬਣਦੀ ਹੈ। ਸਾਲ 2013 'ਚ ਵੀਜ਼ਾ ਆਨ ਅਰਾਈਵਲ ਯੋਜਨਾ ਤਹਿਤ 20294 ਸੈਲਾਨੀਆਂ ਨੇ ਵੀਜ਼ਾ ਹਾਸਲ ਕੀਤਾ ਸੀ ਜਦੋਂਕਿ 14 ਨਵੰਬਰ ਨੂੰ ਸ਼ੁਰੂ ਹੋਏ ਇਲੈਕਟ੍ਰਾਨਿਕ ਟਰੈਵਲ ਆਥੋਰਾਈਜ਼ੇਸ਼ਨ (ਈ. ਟੀ. ਏ.) ਕਾਰਨ 2014 ਦੇ ਆਖਰੀ 45 ਦਿਨਾਂ 'ਚ ਹੀ ਸੈਲਾਨੀਆਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ। ਪਿਛਲੇ ਸਾਲ ਅਮਰੀਕਾ ਤੋਂ 24.26 ਫੀਸਦੀ, ਰੂਸ ਤੋਂ 15.06 ਫੀਸਦੀ, ਕੋਰੀਆ ਤੋਂ 11.01 ਫੀਸਦੀ, ਯੂਕਰੇਨ ਤੋਂ 8.16 ਫੀਸਦੀ, ਆਸਟ੍ਰੇਲੀਆ ਤੋਂ 7.58 ਫੀਸਦੀ, ਨਿਊਜ਼ੀਲੈਂਡ ਤੋਂ 5.08 ਫੀਸਦੀ, ਜਾਪਾਨ ਤੋਂ 4.36 ਫੀਸਦੀ, ਸਿੰਗਾਪੁਰ ਤੋਂ 4.27 ਫੀਸਦੀ, ਜਰਮਨੀ ਤੋਂ 4.05 ਫੀਸਦੀ ਅਤੇ ਫਿਲਪਾਈਨ ਤੋਂ 3.10 ਫੀਸਦੀ ਸੈਲਾਨੀਆਂ ਨੇ ਇਸ ਯੋਜਨਾ ਤਹਿਤ ਭਾਰਤ ਦੀ ਯਾਤਰਾ ਕੀਤੀ, ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ 35.78 ਯਾਤਰੀ ਦਿੱਲੀ ਆਏ ਜਦੋਂ ਕਿ 21.05 ਮੁੰਬਈ, 18.24 ਗੋਆ, 7.17 ਚੇਨਈ 5.76 ਬੇਂਗਲੂਰ, 4.54 ਕੋਚੀ, 3.13 ਹੈਦਰਾਬਾਦ, 20.35 ਕੋਲਕਾਤਾ ਅਤੇ 1.98 ਤ੍ਰਿਵੇਂਦਰਮ ਗਏ।
ਚੀਨੀ ਸ਼ੇਅਰ ਬਾਜ਼ਾਰ 7.70 ਫ਼ੀਸਦੀ ਡਿੱਗਾ
NEXT STORY