ਨਵੀਂ ਦਿੱਲੀ : ਲੇਨੋਵੋ ਨੇ ਬੀਤੇ ਦਿਨ ਆਪਣਾ ਸਭ ਤੋਂ ਜ਼ਿਆਦਾ ਕੀਮਤ ਵਾਲਾ ਸਮਾਰਟ ਫੋਨ 4 ਜੀ ਐੱਲ. ਟੀ. ਈ. ਲੇਨੋਵੋ ਏ 6000 ਭਾਰਤੀ ਬਾਜ਼ਾਰ 'ਚ ਉਤਾਰਿਆ, ਜਿਸ ਦੀ ਕੀਮਤ 6999 ਰੁਪਏ ਰੱਖੀ ਗਈ ਹੈ। ਇਹ ਸਮਾਰਟ ਫੋਨ ਪਹਿਲਾਂ ਇਸ ਮਹੀਨੇ ਦੇ ਸ਼ੁਰੂ 'ਚ 2015 ਕੰਜ਼ਿਊਮਰ ਇਲੈਕਟ੍ਰਾਨਿਕਸ ਸ਼ੋਅ 'ਚ ਪ੍ਰਦਰਸ਼ਿਤ ਕੀਤਾ ਗਿਆ ਅਤੇ ਭਾਰਤ ਪਹਿਲਾ ਬਾਜ਼ਾਰ ਹੈ, ਜਿਥੇ ਇਸ ਨੂੰ ਜਾਰੀ ਕੀਤਾ ਗਿਆ। ਇਹ ਸਮਾਰਟ ਫੋਨ ਜਿਓਨੀ ਰੈਡਮੀ 1 ਐੱਸ. ਅਤੇ ਰੈਡਮੀ ਨੋਟ 4ਜੀ ਅਤੇ ਮਾਈਕ੍ਰੋਮੈਕਸ ਦੇ ਯੂ ਯੂਰੇਕਾ ਨੂੰ ਟੱਕਰ ਦੇਵੇਗਾ। ਲੇਨੋਵੋ ਨੇ ਇਹ ਫੋਨ ਫਲੈਸ਼ ਸੇਲਜ਼ ਦੇ ਮਾਧਿਅਮ ਨਾਲ ਵੇਚਣ ਲਈ ਫਲਿਪਕਾਰਟ ਨਾਲ ਪਾਰਟਨਰਸ਼ਿਪ ਕੀਤੀ ਹੈ। ਜਿਵੇਂ ਕਿ ਜਿਓਨੀ ਅਤੇ ਯੂ ਨੇ ਕੀਤੀ ਸੀ। ਇਸ ਦੇ ਲਈ ਪੰਜੀਕਰਨ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਸ਼ੁਰੂ ਹੋਇਆ, ਜੋ 27 ਜਨਵਰੀ ਸ਼ਾਮ 6 ਵਜੇ ਤਕ ਜਾਰੀ ਰਹੇਗਾ। ਇਸ ਦੀ ਅਸਲ ਵਿਕਰੀ ਪੰਜੀਕ੍ਰਿਤ ਗਾਹਕਾਂ ਨੂੰ 28 ਜਨਵਰੀ ਬਾਅਦ ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗੀ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਫੋਨ ਉਪਲੱਬਧ ਹੋਣਗੇ।
ਹੋਰ ਵਿਸ਼ੇਸ਼ਤਾਵਾਂ
* ਲੇਨੋਵੋ ਏ 6000 ਦਾ ਪਿਛਲਾ ਹਿੱਸਾ ਮੈਟ ਫਿਨਿਸ਼ ਵਾਲਾ ਹੈ, ਜੋ ਇਕ ਲਾਭਦਾਇਕ ਵਿਸ਼ੇਸ਼ਤਾ ਹੈ ਕਿਉਂਕਿ ਇਸ 'ਤੇ ਉਂਗਲੀਆਂ ਦੇ ਨਿਸ਼ਾਨ ਨਹੀਂ ਪੈਂਦੇ ਅਤੇ ਨਾ ਹੀ ਇਹ ਹੱਥੋਂ ਫਿਸਲਦਾ ਹੈ।
* ਇਸ ਸਮਾਰਟ ਫੋਨ ਦੀ ਇਕ ਵਿਸ਼ੇਸ਼ਤਾ ਇਸ ਦੇ ਡਾਲਬੀ ਡਿਜੀਟਲ ਪਲੱਸ ਸਰਟੀਫਾਈਡ ਡੂਅਲ ਸਪੀਕਰ ਹਨ।
* ਇਸ ਨੂੰ 64 ਬਿਟ ਕਵਾਡ-ਕੋਰ ਕਵਾਲਕੋਮ ਸਨੈਪਡ੍ਰੈਗਨ 410 (ਐੱਮ. ਐੱਸ. ਐੱਮ. 8916) ਐੱਸ. ਓ. ਸੀ. ਕਲਾਕਡ 1.2 ਗੀਗਾਹਰਟਸ ਪ੍ਰੋਸੈਸਰ ਨਾਲ ਸ਼ਕਤੀ ਮਿਲਦੀ ਹੈ। ਇਸ 'ਚ 1 ਜੀ. ਬੀ. ਰੈਮ ਹੈ। ਇਹ ਐਨਡ੍ਰਾਇਡ 4.4 ਕਿਟਕੈਟ ਆਪ੍ਰੇਟਿੰਗ ਸਿਸਟਮ ਨਾਲ ਚਲਦਾ ਹੈ।
* ਏ 6000 ਸਮਾਰਟ ਫੋਨ ਨੂੰ 2300 ਐੱਮ. ਏ. ਐੱਚ. ਰਿਮੋਵਏਬਲ ਬੈਟਰੀ ਨਾਲ ਊਰਜਾ ਮਿਲਦੀ ਹੈ, ਜੋ 3ਜੀ ਨੈੱਟਵਰਕਸ ਤੇ 13 ਘੰਟੇ ਦਾ ਟਾਕ ਟਾਈਮ ਅਤੇ 264 ਘੰਟਿਆਂ ਤਕ ਦਾ ਸਟੈਂਡਬਾਈ ਟਾਈਮ ਮੁਹੱਈਆ ਕਰਵਾਉਂਦੀ ਹੈ।
* ਇਹ ਫੋਨ 4ਜੀ ਐੱਲ. ਟੀ. ਈ. ਦੇ ਨਾਲ-ਨਾਲ ਭਾਰਤ 'ਚ ਉਪਲੱਬਧ ਦੋਵਾਂ ਬ੍ਰਾਂਡਾਂ ਐੱਫ. ਡੀ. ਡੀ. 1800, ਐੱਮ. ਐੱਚ. ਜ਼ੈੱਡ (ਬੈਂਡ3) ਅਤੇ ਟੀ. ਡੀ. ਡੀ. 2300 ਐੱਮ. ਐੱਚ. ਜ਼ੈੱਡ (ਬੈਂਡ 40) ਨੂੰ ਸਪੋਰਟ ਕਰਦਾ ਹੈ। ਕੁਲ ਮਿਲਾ ਕੇ ਲੇਨੋਵੋ ਦਾ ਏ 6000 ਸਮਾਰਟ ਫੋਨ ਕਾਫੀ ਆਸ ਪੂਰਨ ਦਿਖਾਈ ਦਿੰਦਾ ਹੈ।
ਲੇਨੋਵੋ ਏ 6000 ਯੂ ਯੂਰੇਕਾ ਜਿਓਨੀ ਰੈਡਮੀ
ਨੋਟ 4ਜੀ
ਪੇਸ਼ ਹੋਣ ਦੀ ਮਿਤੀ ਜਨਵਰੀ-15 ਦਸੰਬਰ-14 ਅਗਸਤ-14
ਮੋਟਾਈ (ਐੱਮ. ਐੱਮ. 'ਚ) 8.20 9.45 9.5
ਵਜ਼ਨ (ਗ੍ਰਾਮਾਂ 'ਚ) 128.00 177.00 199.00
ਬੈਟਰੀ ਸਮਰੱਥਾ (ਐੱਮ. ਏ. ਐੱਚ.) 2300 2500 3100
ਬੈਟਰੀ ਹਟਾਉਣਯੋਗ ਨਹੀਂ ਹਾਂ ਹਾਂ
ਸਕ੍ਰੀਨ ਆਕਾਰ (ਇੰਚ 'ਚ) 5.00 5.50 5.50
ਰੀਅਰ ਕੈਮਰਾ (ਮੈਗਾ ਪਿਕਸਲ) 8 13 13
ਈ-ਵੀਜ਼ਾ ਨਾਲ ਖਜ਼ਾਨਾ ਭਰਨਾ ਸ਼ੁਰੂ
NEXT STORY