ਨਵੀਂ ਦਿੱਲੀ- ਪੈਟਰੋਲੀਅਮ ਕੰਪਨੀਆਂ ਨੇ ਰਸੋਈ ਗੈਸ ਉਪਭੋਗਤਾਵਾਂ ਦੇ ਲਈ ਇਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਹੁਣ ਰਸੋਈ ਗੈਸ ਸਿਲੰਡਰ ਦੇ ਲਈ ਉਪਭੋਗਤਾ ਡਿਲੀਵਰੀ ਦਾ ਦਿਨ ਅਤੇ ਸਮਾਂ ਵੀ ਖੁਦ ਤੈਅ ਕਰ ਸਕੇਗਾ। ਇਸ ਸਹੂਲਤ ਰਾਹੀਂ ਰਸੋਈ ਗੈਸ ਉਪਭੋਗਤਾ ਚਾਹੁਣ ਤਾਂ ਖੁਦ ਤੈਅ ਕਰ ਸਕਦੇ ਹਨ ਕਿ ਉਨ੍ਹਾਂ ਦੇ ਘਰ ਸਿਲੰਡਰ ਦੀ ਡਿਲੀਵਰੀ ਹਫਤੇ ਦੇ ਕਿਸ ਦਿਨ ਅਤੇ ਕਿਸ ਸਮੇਂ 'ਤੇ ਹੋਵੇ। ਇਹ ਸਮਾਂ ਗੈਸ ਏਜੰਸੀ ਬੰਦ ਹੋਣ ਤੋਂ ਬਾਅਦ ਅਤੇ ਖੁਲ੍ਹਣ ਤੋਂ ਪਹਿਲੇ ਦਾ ਵੀ ਹੋ ਸਕਦਾ ਹੈ। ਹਾਲਾਂਕਿ ਉਪਭੋਗਤਾ ਨੂੰ ਇਸ ਸਹੂਲਤ ਦਾ ਲਾਭ ਲੈਣ ਦੇ ਲਈ ਵਾਧੂ ਭੁਗਤਾਨ ਕਰਨਾ ਹੋਵੇਗਾ।
ਜਾਣਕਾਰੀ ਦੇ ਮੁਤਾਬਕ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਿਲੰਡਰ ਦੀ ਡਿਲੀਵਰੀ ਦੇ ਸਮੇਂ ਅਕਸਰ ਘਰ ਕੋਈ ਨਹੀਂ ਮਿਲਦਾ। ਕਈ ਵਾਰ ਤਾਂ ਘਰ ਵਿਚ ਕੋਈ ਮੈਂਬਰ ਮੌਜੂਦ ਨਹੀਂ ਹੋਣ 'ਤੇ ਸਿਲੰਡਰ ਡਿਲੀਵਰ ਨਹੀਂ ਹੁੰਦਾ, ਜਦੋਂਕਿ ਆਇਲ ਕੰਪਨੀਆਂ ਦੋ ਕੋਲ ਇਸ ਦਾ ਹੱਲ ਹੈ। ਉਪਭੋਗਤਾ ਜੇਕਰ ਸਬੰਧਤ ਕੰਪਨੀ 'ਚ ਆਪਣੇ ਸਮੇਂ ਦਾ ਰਜਿਸਟ੍ਰੇਸ਼ਨ ਕਰਾ ਲਵੇ ਤਾਂ ਉਸ ਨੂੰ ਹਮੇਸ਼ਾ ਉਸੇ ਸਮੇ 'ਤੇ ਸਿਲੰਡਰ ਦੀ ਡਿਲੀਵਰੀ ਦਿੱਤੀ ਜਾ ਸਕਦੀ ਹੈ। ਆਇਲ ਕੰਪਨੀਆਂ ਦੇ ਮੁਤਾਬਕ ਯੋਜਨਾ ਦੇ ਤਹਿਤ ਉਪਭੋਗਤਾ, ਏਜੰਸੀ ਦੇ ਖੁਲ੍ਹਣ ਤੋਂ ਪਹਿਲੇ ਅਤੇ ਬੰਦ ਹੋਣ ਤੋਂ ਬਾਅਦ ਵੀ ਸਿਲੰਡਰ ਦੀ ਡਿਲੀਵਰੀ ਲੈ ਸਕਦੇ ਹਨ। ਇਸ ਤੋਂ ਬਾਅਦ ਸਿਲੰਡਰ ਹਮੇਸ਼ਾ ਦੱਸੇ ਸਮੇਂ 'ਤੇ ਹੀ ਮਿਲੇਗਾ।
ਲੇਨੋਵੋ ਦਾ ਏ 6000 ਲਾਂਚ
NEXT STORY