ਨਵੀਂ ਦਿੱਲੀ- ਆਪਣੇ ਭਵਿੱਖ ਨੂੰ ਵਧੀਆ ਕੌਣ ਨਹੀਂ ਬਣਾਉਣਾ ਚਾਹੁੰਦਾ, ਗੈਜੇਟਸ ਸਾਡੀ ਜ਼ਿੰਦਗੀ ਨੂੰ ਦਿਨ-ਬ-ਦਿਨ ਆਸਾਨ ਬਣਾਉਂਦੇ ਜਾ ਰਹੇ ਹਨ। ਗੈਜੇਟਸ ਡਿਜ਼ਾਈਨਰ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੇ ਕੰਮਾਂ 'ਚ ਵਰਤੋਂ ਹੋਣ ਵਾਲੇ ਗੈਜੇਟਸ ਨੂੰ ਬਣਾਉਣ 'ਚ ਲੱਗੇ ਹਨ। ਅਸੀਂ ਤੁਹਾਨੂੰ ਅੱਜ ਕੁਝ ਇਸ ਤਰ੍ਹਾਂ ਦੇ ਗੈਜੇਟਸ ਦੇ ਡਿਜ਼ਾਈਨ ਦਿਖਾਉਣ ਜਾ ਰਹੇ ਹਾਂ ਜੋ ਆਉਣ ਵਾਲੇ ਸਮੇਂ 'ਚ ਤੁਹਾਡੇ ਘਰਾਂ, ਦਫਤਰਾਂ 'ਚ ਹੋਣਗੇ।
ਐਪਲ ਬਲੈਕ ਹੋਲ
3ਡੀ ਟੈਕਨਾਲੋਜੀ ਦੇ ਨਾਲ ਐਪਲ ਦੇ ਬਲੈਕ ਹੋਲ 'ਚ ਹੋਲੋਗ੍ਰਾਫਿਕ ਆਈਕਾਨ ਦੀ ਯੂਜ਼ਰ ਵਰਤੋਂ ਕਰ ਸਕੇਗਾ ਇਹ ਕਿਸੀ ਹਾਲੀਵੁੱਡ ਫਿਲਮ 'ਚ ਦਿਖਾਏ ਜਾਣ ਵਾਲੇ ਗੈਜੇਟ ਦੀ ਤਰ੍ਹਾਂ ਦਿਖਦਾ ਹੈ।
ਗਲੋਸੀ ਫੋਨ
ਇਸ ਫੋਨ ਦੇ ਆਰ-ਪਾਰ ਸਾਰਾ ਕੁਝ ਦੇਖਿਆ ਜਾ ਸਕਦਾ ਹੈ ਹਾਲਾਂਕਿ ਅਜੇ ਇਸ ਦਾ ਕਾਂਸੈਪਟ ਹੀ ਤਿਆਰ ਹੋ ਪਾਇਆ ਹੈ।
ਰਿਜ਼ੇਨ ਵਾਚ
ਇਹ ਕੋਈ ਆਮ ਵਾਚ ਨਹੀਂ ਹੈ। ਇਸ 'ਚ 3ਡੀ ਇੰਟਰਫੇਸ ਦੇ ਨਾਲ ਕਈ ਦੂਜੀਆਂ ਖੂਬਿਆਂ ਦਿੱਤੀ ਗਈਆਂ ਹਨ।
ਡਾਈਟ ਮੋਬਾਈਲ ਸਰਚ
ਭਵਿੱਖ ਦੇ ਇਸ ਟੈਬਲੇਟ ਦੀ ਮਦਦ ਨਾਲ ਤੁਸੀਂ ਆਪਣੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਦੀ ਪੂਰੀ ਲਿਸਟ ਅਤੇ ਉਸ 'ਚ ਮਿਲਣ ਵਾਲੇ ਵਿਟਾਮਿਨ ਪ੍ਰੋਟੀਨ ਦਾ ਡਾਟਾ ਵੀ ਦੇਖ ਸਕਣਗੇ।
ਮੈਟਾਮੋਫਿੰਗ ਕੰਪਿਊਟਰ ਇੰਟਰਫੇਸ
ਇਸ ਕੰਪਿਊਟਰ ਨੂੰ ਤੁਸੀਂ ਉਂਗਲੀ ਨਾਲ ਹੈਂਡਲ ਕਰ ਸਕਦੇ ਹੋ।
ਬਲਿਊ ਬੀ
ਬਲਿਊ ਬੀ ਮੋਬਾਈਲ ਐਪ ਦਾ ਓ.ਐਸ. ਪੂਰੀ ਤਰ੍ਹਾਂ ਨਾਲ ਵੱਖ ਹੈ। ਇਸ 'ਚ ਐਂਡਰਾਇਡ, ਆਈ.ਓ.ਐਸ. ਅਤੇ ਫਾਇਰਫਾਕਸ ਓ.ਐਸ. ਦਾ ਮਿਲਿਆ ਜੁਲਿਆ ਰੂਪ ਦਿੱਤਾ ਗਿਆ ਹੈ।
ਸਟੀਲਥੀ ਕੈਏਕ
ਹਵਾ 'ਚ ਉਡਣ ਦਾ ਸੁਪਨਾ ਹਕੀਕਤ 'ਚ ਬਦਲਣ ਲਈ ਭਵਿੱਖ 'ਚ ਇਹ ਤੁਹਾਡੇ ਸਾਹਮਣੇ ਹੋਵੇਗਾ।
ਰਿਸਟ ਪੀ.ਸੀ.
ਹੱਥਾਂ 'ਚ ਘੜੀ ਨਹੀਂ ਸਗੋਂ ਭਵਿੱਖ 'ਚ ਤੁਸੀਂ ਪੂਰਾ ਪੀ.ਸੀ. ਹੱਥ 'ਤੇ ਬੰਨ੍ਹਾਂ ਕੇ ਚੱਲ ਸਕੋਗੇ।
ਇਲੈਕਟ੍ਰਿਕ ਬਾਈਕ
ਇਹ ਇਲੈਕਟ੍ਰਿਕ ਬਾਈਕ ਅੱਜਕਲ ਦੀ ਆਮ ਬਾਈਕਾਂ ਦੀ ਤਰ੍ਹਾਂ ਭਲੇ ਹੀ ਨਾ ਦਿਖਾਈ ਦੇਵੇ ਪਰ ਊਰਜਾ ਦੀ ਪੂਰੀ ਖਪਤ ਦੀ ਮਦਦ ਨਾਲ ਲੰਬੀ ਦੂਰੀ ਤੈਅ ਕਰ ਸਕਦੀ ਹੈ।
ਲਾਈਟ ਬਲਬ ਰੇਡਿਓ
ਇਹ ਹਾਈਟੈਕ ਬਲਬ ਰੋਸ਼ਨੀ ਦੇ ਨਾਲ ਤੁਹਾਨੂੰ ਰੇਡਿਓ ਦੀ ਸਹੂਲਤ ਵੀ ਦੇਵੇਗਾ।
ਸਟ੍ਰਾਈਡਸ ਨੇ ਐੱਚ.ਆਈ.ਵੀ. ਦਵਾਈ ਦੇ ਲਈ ਜਿਲੀਡ ਨਾਲ ਗਠਜੋੜ ਕੀਤਾ
NEXT STORY