ਨਵੀਂ ਦਿੱਲੀ- ਆਸੂਸ ਨੇ ਚੁੱਪ ਚਾਪ ਫਲਿਪਕਾਰਟ ਜ਼ਰੀਏ ਭਾਰਤ 'ਚ ਫੋਨਪੈਡ 8 ਲਾਂਚ ਕਰ ਦਿੱਤਾ ਹੈ। ਫੋਨਪੈਡ 8 ਜੂਨ 2014 'ਚ ਦੁਨੀਆ ਭਰ 'ਚ ਲਾਂਚ ਕੀਤਾ ਗਿਆ ਸੀ। ਇਸ ਡਿਵਾਈਸ 'ਚ 8 ਇੰਚ ਆਈ.ਪੀ.ਐਸ. ਡਿਸਪਲੇ ਪੈਨਲ ਹੈ ਜਿਸ ਦਾ ਰੈਜ਼ੇਲਿਊਸ਼ਨ 1280 ਗੁਣਾ 800 ਪਿਕਸਲ ਹੈ।
ਭਾਰਤ 'ਚ ਆਸੂਸ ਫੋਨਪੈਡ 8 ਦੀ ਕੀਮਤ 13999 ਰੁਪਏ ਰੱਖੀ ਗਈ ਹੈ। ਇਹ ਟੈਬਲੇਟ 4.4 ਐਂਡਰਾਇਡ ਕਿਟਕੈਟ 'ਤੇ ਚੱਲਦਾ ਹੈ ਅਤੇ ਜਲਦੀ ਹੀ ਇਸ 'ਚ ਲਾਲੀਪਾਪ ਅਪਡੇਟ ਆ ਜਾਣ ਦੀ ਵੀ ਖਬਰ ਹੈ। ਫੋਨਪੈਡ 8 'ਚ ਜ਼ੈਨ ਯੂਜ਼ਰਸ ਇੰਟਰਫੇਸ ਹੈ। ਫੋਨਪੈਡ 8 'ਚ 1.3 ਗੀਗਾਹਾਰਟਜ਼ ਕਵਾਡ ਕੋਰ ਇੰਟੇਲ ਜ਼ੈਡ3530 ਪ੍ਰੋਸੈਸਰ ਹੈ ਅਤੇ ਨਾਲ 2 ਜੀ.ਬੀ. ਰੈਮ ਹੈ।
ਇਸ ਦੀ ਇੰਟਰਨਲ ਸਟੋਰੇਜ 16 ਜੀ.ਬੀ. ਹੈ ਜੋ ਕਿ 64 ਜੀ.ਬੀ. ਤਕ ਵਧਾਈ ਜਾ ਸਕਦੀ ਹੈ। ਇਸ ਫੋਨ ਦੀ ਬੈਟਰੀ ਸਪੈਸੀਫਿਕੇਸ਼ਨ 4000 ਐਮ.ਏ.ਐਚ. ਦੀ ਹੈ। ਇਸ ਟੈਬਲੇਟ ਦਾ ਰਿਅਰ ਕੈਮਰਾ 5 ਮੈਗਾਪਿਕਸਲ ਦਾ ਹੈ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਜੇਕਰ ਤੁਸੀਂ ਪੀਦੇ ਹੋ ਫਰੂਟ ਜੂਸ ਤਾਂ ਪੜ੍ਹੋ ਇਹ ਖਬਰ
NEXT STORY