ਨਵੀਂ ਦਿੱਲੀ- ਘਰ ਪਰਤਣ ਦੀ ਖੁਸ਼ੀਂ ਉਦੋਂ ਗਾਇਬ ਹੋ ਜਾਂਦੀ ਹੈ ਜਦੋਂ ਟ੍ਰੇਨ ਦਾ ਟਿਕਟ ਯਾਤਰਾ ਤੋਂ ਪਹਿਲੇ ਹੀ ਗੁੰਮ ਹੋ ਜਾਵੇ। ਅਜਿਹੇ 'ਚ ਲੋਕ ਨਵਾਂ ਟਿਕਟ ਬਣਵਾਉਂਦੇ ਹਨ ਅਤੇ ਬੇਕਾਰ 'ਚ ਪੈਸੇ ਜ਼ਾਇਆ ਕਰਦੇ ਹਨ। ਇਸ ਵਾਰ ਜੇਕਰ ਅਜਿਹਾ ਹੋਵੇ ਤਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਗੁੰਮ ਹੋਏ ਟਿਕਟ ਦੀ ਡੁਪਲੀਕੇਟ ਕਾਪੀ ਵੀ ਪ੍ਰਾਪਤ ਕਰ ਸਕਦੇ ਹੋ।
ਮੰਨ ਲਵੋ ਕਿ ਤੁਹਾਡੀ ਟ੍ਰੇਨ ਦਾ ਟਿਕਟ ਗੁੰਮ ਹੋ ਗਿਆ ਜਾਂ ਫਿਰ ਕਿਸੇ ਵਜ੍ਹਾ ਨਾਲ ਬੇਹੱਦ ਖਰਾਬ ਹਾਲਤ 'ਚ ਹੋ ਜਾਵੇ ਤਾਂ ਇਨ੍ਹਾਂ ਸਟੈਪਸ ਨੂੰ ਫੋਲੋ ਕਰਕੇ ਲੈ ਸਕਦੇ ਹੋ ਡੁਪਲੀਕੇਟ ਟਿਕਟ :-
1. ਸਭ ਤੋਂ ਪਹਿਲੇ ਨਜ਼ਦੀਕੀ ਪੁਲਸ ਸਟੇਸ਼ਨ 'ਚ ਐੱਫ.ਆਈ.ਆਰ. ਦਰਜ ਕਰਵਾਓ ਅਤੇ ਸਿੱਧੇ ਪਹੁੰਚੋ ਰੇਲਵੇ ਸਟੇਸ਼ਨ।
2. ਰੇਲਵੇ ਦੇ ਸੁਪਰੀਟੈਂਡੈਂਟ ਨੂੰ ਸਿੱਧੇ ਮਿਲੋ। ਸੁਪਰੀਟੈਂਡੈਂਟ ਨੂੰ ਯਾਤਰਾ ਦੀ ਮਿਤੀ, ਟ੍ਰੇਨ ਨੰਬਰ, ਬੁਕਿੰਗ ਦੀ ਮਿਤੀ , ਪੀ.ਐੱਨ.ਆਰ. ਨੰਬਰ ਅਤੇ ਆਪਣੇ ਨਾਂ ਅਤੇ ਉਮਰ ਦਾ ਸਬੂਤ ਦਿਓ।
3. ਡੁਪਲੀਕੇਟ ਟਿਕਟ ਜਾਰੀ ਕਰਨ ਦੇ ਲਈ ਤੁਹਾਡੇ ਤੋਂ ਵਾਧੂ ਚਾਰਜ ਲਿਆ ਜਾਵੇਗਾ। ਸੈਕੰਡ ਕਲਾਸ ਅਤੇ ਸਲੀਪਰ ਕਲਾਸ ਦੇ ਟਿਕਟ 'ਤੇ 50 ਰੁਪਏ ਅਤੇ ਹੋਰ ਕਲਾਸ ਦੇ ਟਿਕਟ ਦੇ ਲਈ 100 ਰੁਪਏ ਦਾ ਚਾਰਜ ਲੈ ਕੇ ਡੁਪਲੀਕੇਟ ਟਿਕਟ ਜਾਰੀ ਕਰਨ ਦਾ ਕਾਗਜ਼ ਦਿੱਤਾ ਜਾਵੇਗਾ। ਇਸ ਨੂੰ ਦਿਖਾ ਕੇ ਡੁਪਲੀਕੇਟ ਟਿਕਟ ਤੁਹਾਨੂੰ ਰਿਜ਼ਰਵੇਸ਼ਨ ਕਾਉਂਟਰ ਤੋਂ ਲੈਣੀ ਹੋਵੇਗੀ।
ਸਿਰਫ ਇੰਨ੍ਹਾਂ ਟਿਕਟਾਂ ਦਾ ਜਾਰੀ ਹੋਵੇਗਾ ਡੁਪਲੀਕੇਟ
1. ਚਾਰਟ ਬਣਨ ਤੋਂ ਪਹਿਲੇ
ਕਟੇ-ਫਟੇ/ਬੇਹੱਦ ਖਰਾਬ ਸਥਿਤੀ ਵਿਚ ਪਹੁੰਚੇ ਕਨਫਰਮਡ ਟਿਕਟ ਅਤੇ ਆਰ.ਏ.ਸੀ. ਟਿਕਟ ਦਾ ਡੁਪਲੀਕੇਟ ਸਾਰੀਆਂ ਟ੍ਰੇਨਾਂ ਦੇ ਲਈ ਕਢਵਾਇਆ ਜਾ ਸਕਦਾ ਹੈ। ਹਾਲਾਂਕਿ ਰਾਜਧਾਨੀ ਅਤੇ ਸ਼ਤਾਬਦੀ ਟ੍ਰੇਨਾਂ ਦੇ ਲਈ ਡੁਪਲੀਕੇਟ ਟਿਕਟ ਜਾਰੀ ਕਰਨ 'ਤੇ ਕੁਲ ਕਿਰਾਏ ਦੀ 25 ਫੀਸਦੀ ਰਕਮ ਅਦਾ ਕਰਨੀ ਹੋਵੇਗੀ। ਇਸੇ ਤਰ੍ਹਾਂ ਆਮ ਵਰਗ ਦੀਆਂ ਟ੍ਰੇਨਾਂ 'ਚ ਪਹਿਲੇ 500 ਕਿਲੋਮੀਟਰ 'ਤੇ 25 ਫੀਸਦੀ ਅਤੇ 500 ਕਿਲੋਮੀਟਰ ਤੋਂ ਜ਼ਿਆਦਾ ਦੂਰੀ 'ਤੇ 10 ਫੀਸਦੀ ਵੱਧ ਕਿਰਾਇਆ ਰਕਮ ਦੇਣੀ ਹੁੰਦੀ ਹੈ।
2. ਚਾਰਟ ਬਣਨ ਤੋਂ ਬਾਅਦ
ਕਨਫਰਮਡ ਟਿਕਟ, ਜੋ ਕਿ ਖਰਾਬ ਸਥਿਤੀ 'ਚ ਹੋਵੇ ਜਾਂ ਫਟੀ ਹਾਲਤ 'ਚ ਹੋਵੇ ਦੇ ਮਾਮਲੇ ਵਿਚ ਵੀ 25 ਅਤੇ 30 ਫੀਸਦੀ ਦਾ ਵਾਧਾ ਕਿਰਾਇਆ ਦੇਣਾ ਹੋਵੇਗਾ ਜਦੋਂਕਿ ਗੁੰਮ ਹੋਏ ਟਿਕਟਾਂ ਦੇ ਡੁਪਲੀਕੇਟ ਜਾਰੀ ਕਰਵਾਉਣ ਦੇ ਲਈ ਕੁਲ ਕਿਰਾਏ ਦਾ 50 ਫੀਸਦੀ ਵਾਧੂ ਦੇਣਾ ਹੋਵੇਗਾ ਭਾਵੇਂ ਦੂਰੀ ਕਿੰਨੀ ਵੀ ਹੋਵੇ।
ਆਈ.ਬੀ.ਐਮ. ਨੇ ਪੇਸ਼ ਕੀਤਾ 2.5 ਅਰਬ ਦੀ ਪ੍ਰੋਸੈਸਿੰਗ ਕਰਨ ਵਾਲਾ ਸਰਵਰ
NEXT STORY