ਮੁੰਬਈ - ਚੀਨ ਦੀ ਅਰਥ ਵਿਵਸਥਾ ਦੇ ਉਮੀਦ ਤੋਂ ਵਧੀਆ ਅੰਕੜੇ ਆਉਣ ਨਾਲ ਵਿਦੇਸ਼ੀ ਬਾਜ਼ਾਰਾਂ ਦੀ ਤੇਜ਼ੀ ਅਤੇ ਸੰਯੁਕਤ ਰਾਸ਼ਟਰ ਸੰਘ ਦੇ ਦੇਸ਼ ਦੀ ਵਿਕਾਸ ਦਰ 'ਚ ਵਾਧੇ ਦੇ ਅੰਦਾਜ਼ੇ ਤੋਂ ਉਤਸ਼ਾਹਿਤ ਨਿਵੇਸ਼ਕਾਂ ਦੀ ਚੌਤਰਫਾ ਲਿਵਾਲੀ ਦੀ ਬਦੌਲਤ ਅੱਜ ਸ਼ੇਅਰ ਬਾਜ਼ਾਰ ਹੁਣ ਤਕ ਦੀ ਇਤਿਹਾਸਕ ਉਚਾਈ 'ਤੇ ਬੰਦ ਹੋਏ । ਬੀ. ਐੱਸ. ਈ. ਦਾ ਸੈਂਸੈਕਸ ਰਿਕਾਰਡ 28,784.67 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 8695.60 ਅੰਕ 'ਤੇ ਰਹੇ । ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕ ਅੰਕ ਸੈਂਸੈਕਸ 522.66 ਅੰਕ ਯਾਨਿ 1.85 ਫ਼ੀਸਦੀ ਦੀ ਛਲਾਂਗ ਲਗਾ ਕੇ 28,784.67 ਅੰਕ 'ਤੇ ਰਿਹਾ । ਬਾਜ਼ਾਰ ਦਾ ਪੁਰਾਣਾ ਸਿਖਰ ਪੱਧਰ ਪਿਛਲੇ ਸਾਲ 28 ਨਵੰਬਰ ਨੂੰ 28,693.99 ਅੰਕ ਰਿਹਾ ਸੀ । ਇਸੇ ਤਰ੍ਹਾਂ ਨਿਫਟੀ ਵੀ 144.90 ਅੰਕ ਅਰਥਾਤ 1.69 ਫ਼ੀਸਦੀ ਦੀ ਤੇਜ਼ੀ ਨਾਲ 28 ਨਵੰਬਰ 2014 ਦੇ 8588.25 ਅੰਕ ਦੇ ਬਾਅਦ ਰਿਕਾਰਡ 8695.60 ਅੰਕ 'ਤੇ ਰਿਹਾ ।
ਮੰਗਲਵਾਰ ਦੇ ਕਾਰੋਬਾਰੀ ਸੈਸ਼ਨ 'ਚ ਸੇਸਾ ਸਟ੍ਰਲਾਈਟ, ਐੱਚ. ਡੀ. ਐੱਫ. ਸੀ. ਏ., ਟਾਟਾ ਸਟੀਲ, ਐਕਸਿਸ ਬੈਂਕ, ਟਾਟਾ ਮੋਟਰਸ, ਆਈ. ਟੀ. ਸੀ., ਹਿੰਡਾਲਕੋ, ਰਿਲਾਇੰਸ ਇੰਡਸਟਰੀਜ਼, ਐੱਨ. ਐੱਮ. ਡੀ. ਸੀ. ਏ., ਜਿੰਦਲ ਸਟੀਲ ਤੇ ਕੇਅਰਨ ਇੰਡੀਆ ਵਰਗੇ ਵੱਡੇ ਸ਼ੇਅਰ 59.2 ਫੀਸਦੀ ਤਕ ਉੱਛਾਲ ਨਾਲ ਬੰਦ ਹੋਏ, ਹਾਲਾਂਕਿ ਗੇਲ, ਟਾਟਾ ਪਾਵਰ, ਡਾ. ਰੇਡੀਜ਼, ਪਾਵਰ ਗ੍ਰਿੱਡ, ਮਾਰੂਤੀ ਸੁਜ਼ੂਕੀ, ਟੀ. ਸੀ. ਐੱਸ., ਹੀਰੋ ਮੋਟੋ ਤੇ ਅੰਬੂਜਾ ਸੀਮਿੰਟ ਵਰਗੇ ਧੜੱਲੇਦਾਰ ਸ਼ੇਅਰ 2.6 ਤੋਂ 0.2 ਫੀਸਦੀ ਤਕ ਡਿਗ ਕੇ ਬੰਦ ਹੋਏ। ਮਿਡ ਕੈਪ ਸ਼ੇਅਰਾਂ 'ਚ ਗੇਟ ਵੇਅ, ਡਿਸਟ੍ਰੀਪਾਰਕਰਜ, ਬਾਂਬੇ ਡਾਈਂਗ, ਪ੍ਰੈਸਟੀਜ ਅਸਟੇਟ, ਹਿੰਦ ਨੈਸ਼ਨਲ ਗਲਾਸ ਤੇ ਵਰਲਪੂਲ ਸਭ ਤੋਂ ਜਿਆਦਾ 10.8 ਤੋਂ 6.3 ਫੀਸਦੀ ਤਕ ਮਜਬੂਤ ਹੋ ਕੇ ਬੰਦ ਹੋਏ।
61.70 ਰੁਪਏ ਪ੍ਰਤੀ ਡਾਲਰ 'ਤੇ ਸਥਿਰ ਰਿਹਾ ਰੁਪਿਆ
NEXT STORY