ਨਵੀਂ ਦਿੱਲੀ- ਮੰਗਲਵਾਰ ਦੀ ਜ਼ੋਰਦਾਰ ਤੇਜ਼ੀ ਦੇ ਬਾਅਦ ਵੀ ਬਾਜ਼ਾਰਾਂ 'ਚ ਬੜ੍ਹਤ ਬਰਕਰਾਰ ਹੈ। ਸੈਂਸੈਕਸ ਅਤੇ ਨਿਫਟੀ 'ਚ 0.25 ਫੀਸਦੀ ਤੱਕ ਦੀ ਬੜ੍ਹਤ ਦੇ ਨਾਲ ਕਾਰੋਬਾਰ ਹੋ ਰਿਹਾ ਹੈ। ਕੰਜ਼ਿਊਮਰ ਡਿਊਰੇਬਲਸ, ਕੈਪੀਟਲਸ ਗੁਡਸ ਅਤੇ ਮੈਟਲ ਸ਼ੇਅਰਾਂ 'ਚ ਖਰੀਦਾਰੀ ਨਾਲ ਬਾਜ਼ਾਰ ਨੂੰ ਸਹਾਰਾ ਮਿਲਿਆ ਹੈ। ਹਾਲਾਂਕਿ ਆਟੋ ਅਤੇ ਰੀਅਲਟੀ ਸ਼ੇਅਰ ਥੋੜ੍ਹਾ ਦਬਾਅ 'ਚ ਨਜ਼ਰ ਆ ਰਿਹਾ ਹੈ। ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਚੰਗੀ ਖਰੀਦਾਰੀ ਆਈ ਹੈ।
ਫਿਲਹਾਲ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 61.5 ਅੰਕ ਯਾਨੀ ਕਿ 0.25 ਫੀਸਦੀ ਬੜ੍ਹਤ ਦੇ ਨਾਲ 28846 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱੱਖ ਇੰਡੈਕਸ ਨਿਫਟੀ 12 ਅੰਕ ਚੜ੍ਹ ਕੇ 8707 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਬਾਜ਼ਾਰ 'ਚ ਕਾਰੋਬਾਰ ਦੇ ਦੌਰਾਨ ਇੰਡਸਈਂਡ ਬੈਂਕ, ਐੱਚ.ਡੀ.ਐੱਫ.ਸੀ., ਐੱਮ.ਐਂਡ ਐੱਮ., ਜਿੰਦਲ ਸਟੀਲ, ਐੱਚ.ਡੀ.ਐੱਫ.ਸੀ. ਬੈਂਕ, ਹਿੰਡਾਲਕੋ, ਟਾਟਾ ਸਟੀਲ ਅਤੇ ਸਨ ਫਾਰਮਾ ਜਿਹੇ ਦਿੱਗਜ ਸ਼ੇਅਰਾਂ 'ਚ 1.5-0.7 ਫੀਸਦੀ ਤੱਕ ਮਜ਼ਬੂਤੀ ਆਈ ਹੈ। ਹਾਲਾਂਕਿ ਡਾ. ਰੇਡੀਜ਼, ਟਾਟਾ ਮੋਟਰਸ, ਅਲਟ੍ਰਾਟੈੱਕ ਸੀਮਿੰਟ, ਐੱਚ.ਸੀ.ਐੱਲ. ਟੈੱਕ ਅਤੇ ਵਿਪ੍ਰੋ ਜਿਹੇ ਦਿੱਗਜ ਸ਼ੇਅਰਾਂ 'ਚ 1.3-0.3 ਫੀਸਦੀ ਦੀ ਗਿਰਾਵਟ ਆਈ ਹੈ।
ਸੈਂਸੈਕਸ-ਨਿਫਟੀ ਨਵੇਂ ਸਿਖਰ 'ਤੇ
NEXT STORY