ਨਵੀਂ ਦਿੱਲੀ- ਇਨ੍ਹਾਂ ਦਿਨਾਂ 'ਚ ਇਕ ਮੈਸੇਜ ਵਟਸਐਪ 'ਤੇ ਕਾਫੀ ਦੇਖਿਆ ਜਾ ਰਿਹਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਵਟਸਐਪ ਦੇ ਇਸ ਮੈਸੇਜ 'ਤੇ ਕਲਿਕ ਕਰਨ 'ਤੇ ਹਜ਼ਾਰਾਂ ਰੁਪਏ ਦਾ ਚੂਨਾ ਲੱਗ ਸਕਦਾ ਹੈ। ਇਸ 'ਤੇ ਕਲਿਕ ਕਰਨ 'ਤੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਅਤੇ ਰੋਜ਼ਾਨਾ ਤੁਹਾਡੇ ਬੈਲੰਸ 'ਚੋਂ ਪੈਸੇ ਕਟਦੇ ਜਾਣਗੇ।
ਦਰਅਲ ਵਟਸਐਪ 'ਤੇ ਇਸ ਨੂੰ ਅਪਡੇਟ ਕਰਨ ਦਾ ਮੈਸੇਜ ਆਵੇਗਾ। ਇਸ ਤੋਂ ਬਾਅਦ ਜਦੋਂ ਤੁਸੀਂ ਉਸ ਯੂ.ਆਰ.ਐੱਲ. 'ਤੇ ਕਲਿਕ ਕਰੋਗੇ ਤਾਂ ਇਹ ਯੂਜ਼ਰ ਨੂੰ ਨਵੀਂ ਵਿੰਡੋ 'ਤੇ ਲੈ ਜਾਵੇਗਾ ਜਿਸ 'ਤੇ ਲਿਖਿਆ ਹੋਵੇਗਾ,''ਅਪਡੇਟ ਯੋਰ ਵਾਲ 4 ਵਟਸਐਪ''। ਇਸ ਦੇ ਨਾਲ ਹੀ ਹੇਠਾਂ ਇਕ ਹਰੇ ਰੰਗ ਦਾ ''ਕੰਟੀਨਿਊ'' ਬਟਨ ਹੋਵੇਗਾ। ਅਸਲ 'ਚ ਇਹ ਇਕ ਨੈੱਟਵਰਕ 'ਬਡੀਚੈਟ' ਦਾ ਸਬਸਕ੍ਰਿਪਸ਼ਨ ਹੈ, ਜਿਸ ਦੇ ਚਲਦੇ ਹਰ ਰੋਜ਼ ਤੁਹਾਡੇ ਲਗਭਗ 37 ਰੁਪਏ ਕੱੱਟੇ ਜਾਣਗੇ।
ਫਿਲਹਾਲ ਇਹ ਮੈਸੇਜ ਦੱਖਣੀ ਅਫਰੀਕਾ 'ਚ ਵਟਸਐਪ 'ਤੇ ਦਿਖ ਰਿਹਾ ਹੈ। ਜਿਸ ਦੇ ਚਲਦੇ ਵਟਸਐਪ ਯੂਜ਼ਰਸ ਦਾ ਫੋਨ ਬੈਲੰਸ ਖਤਮ ਹੋ ਰਿਹਾ ਹੈ ਪਰ ਅਜਿਹੇ ਮੈਸੇਜ ਤੁਹਾਨੂੰ ਵਟਸਐਪ 'ਤੇ ਵੀ ਆ ਸਕਦੇ ਹਨ। ਇਸ ਲਈ ਤੁਹਾਨੂੰ ਵੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਇਹ ਪਹਿਲਾ ਮੌਕਾ ਨਹੀਂ ਹੈ, ਇਸ ਤੋਂ ਪਹਿਲੇ ਵੀ ਇਸ ਤਰ੍ਹਾਂ ਦੇ ਮੈਸੇਜ ਫੈਲ ਚੁੱਕੇ ਹਨ।
ਜੇਕਰ ਤੁਹਾਡੇ ਮੋਬਾਈਲ ਨੰਬਰ 'ਤੇ ਅਜਿਹਾ ਮੈਸੇਜ ਆਵੇ, ਜਿਸ 'ਚ ਇਹ ਪੁੱਛਿਆ ਜਾਵੇ ਕਿ ਕੀ ਇਹ ਤੁਹਾਡਾ ਫੋਟੋ ਹੈ ਤਾਂ ਤੁਰੰਤ ਡਿਲੀਟ ਕਰ ਦਿਓ, ਕਿਉਂਕਿ ਇਸ ਐੱਸ.ਐੱਮ.ਐੱਸ. ਨੂੰ ਫੋਲੋ ਕਰਨ 'ਤੇ ਤੁਹਾਡਾ ਮੋਬਾਈਲ ਫੋਨ ਖਰਾਬ ਹੋ ਸਕਦਾ ਹੈ। ਇੰਨਾ ਹੀ ਨਹੀਂ ਐੱਸ.ਐੱਮ.ਐੱਸ. 'ਚ ਦਿੱਤੇ ਗਏ ਲਿੰਕ ਨੂੰ ਕਲਿਕ ਕਰਨ 'ਤੇ ਇਹ ਵਾਇਰਸ ਤੁਹਾਡੇ ਦੋਸਤਾਂ ਦੇ ਮੋਬਾਲੀਲ ਫੋਨ ਨੂੰ ਵੀ ਖਰਾਬ ਕਰ ਦੇਵੇਗਾ।
ਕਿਉਂ ਖਤਰਨਾਕ ਹੈ ਇਹ ਐੱਸ.ਐੱਮ.ਐੱਸ.
ਅੱਜਕਲ ਮੋਬਾਈਲ ਫੋਨ 'ਤੇ ਇਸ ਤਰ੍ਹਾਂ ਦਾ ਐੱਸ.ਐੱਮ.ਐੱਸ. ਭੇਜਿਆ ਜਾ ਰਿਹਾ ਹੈ ਜਿਸ 'ਚ ਇਹ ਪੁੱਛਿਆ ਜਾਂਦਾ ਹੈ ਕਿ ਕੀ ਇਹ ਤੁਹਾਡਾ ਫੋਟੋ ਹੈ? ਉਸ ਦੇ ਹੇਠਾਂ ਇਕ ਲਿੰਕ ਹੁੰਦਾ ਹੈ ਜਿਵੇਂ ਹੀ ਉਸ ਲਿੰਕ 'ਤੇ ਤੁਸੀਂ ਕਲਿਕ ਕਰੋਗੇ ਤਾਂ ਮੋਬਾਲੀਲ ਐਪਲੀਕੇਸ਼ਨ ''ਫੋਟੋਵਿਊ' ਡਾਉਨਲੋਡ ਕਰਨ ਦੇ ਲਈ ਕਿਹਾ ਜਾਵੇਗਾ। ਜਿਵੇਂ ਹੀ ਤੁਸੀਂ ਮੋਬਾਈਲ ਐਪ ਨੂੰ ਡਾਉਨਲੋਡ ਕਰੋਗੇ ਤਾਂ ਮੋਬਾਈਲ ਫੋਨ 'ਤੇ ਵਾਇਰਸ ਆ ਜਾਵੇਗਾ। ਇਹ ਤੁਹਾਡੇ ਸਾਰੇ ਦੋਸਤਾਂ ਦੇ ਨੰਬਰਾਂ ਨੂੰ ਐਕਸੈਸ ਕਰ ਲਵੇਗਾ ਅਤੇ ਉਨ੍ਹਾਂ ਨੂੰ ਵੀ ਇਹ ਵਾਇਰਸ ਆਪਣੀ ਲਪੇਟ ਵਿਚ ਲੈ ਲਵੇਗਾ।
ਐੱਸ.ਐੱਮ.ਐੱਸ. ਪੜ੍ਹ ਲਿਆ ਤਾਂ ਵੀ ਇੰਝ ਬਚ ਸਕਦੇ ਹੋ
ਸਿੰਗਾਪੁਰ ਕੰਪਿਊਟਰ ਐਮਰਜੈਂਸੀ ਰੇਸਪਾਂਸ ਟੀਮ ਨੇ ਐੱਸ.ਐੱਮ.ਐੱਸ. ਵਾਇਰਸ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਸੀ.ਈ.ਆਰ.ਟੀ. ਦਾ ਕਹਿਣਾ ਹੈ ਕਿ ਵਾਇਰਸ ਐਂਡ੍ਰਾਇਡ ਯੂਜ਼ਰਸ ਦੇ ਲਈ ਬਹੁਤ ਖਤਰਨਾਕ ਹੈ। ਜੇਕਰ ਉਨ੍ਹਾਂ ਨੂੰ ਅਜਿਹਾ ਐੱਸ.ਐੱਮ.ਐੱਸ. ਆਉਂਦਾ ਹੈ ਤਾਂ ਤੁਰੰਤ ਉਸ ਨੂੰ ਡਿਲੀਟ ਕਰ ਲਵੋ। ਜੇਕਰ ਤੁਸੀਂ ਐੱਸ.ਐੱਮ.ਐੱਸ. 'ਚ ਦਿੱਤੀ ਜਾਣਕਾਰੀ ਦੇ ਮੁਤਾਬਕ ਐਪਲੀਕੇਸ਼ਨ ਡਾਉਨਲੋਡ ਕਰ ਲਿਆ ਹੈ। ਤਾਂ ਉਸ ਨੂੰ ਤੁਰੰਤ ਅਨਇੰਸਟਾਲ ਕਰੋ। ਨਾਲ ਹੀ ਐਂਡ੍ਰਾਇਡ ਐਪਲੀਕੇਸ਼ਨ ਪੈਕੇਜ ਫਾਈਲ ਨੂੰ ਡਾਉਨਲੋਡ ਫੋਲਡਰ ਤੋਂ ਡਿਲੀਟ ਕਰ ਲਵੋ। ਇਸ ਨੂੰ ਬ੍ਰਾਉਜ਼ਰ ਦੇ ਸੈਟਿੰਗ ਪੇਜ ਤੋਂ ਐਕਸੈਸ ਕੀਤਾ ਜਾ ਸਕਦਾ ਹੈ।
ਬਿਬੇਕ ਦੇਬਰਾਏ ਨੇ ਨੀਤੀ ਕਮਿਸ਼ਨ ਦੇ ਮੈਂਬਰ ਦਾ ਕਾਰਜਭਾਰ ਸੰਭਾਲਿਆ
NEXT STORY