ਨਵੀਂ ਦਿੱਲੀ- ਇੰਟਰਨੈੱਟ ਮੈਸੇਜਿੰਗ ਐਪ ਵਟਸਐਪ ਬਹੁਤ ਜਲਦ ਹੁਣ ਤੁਹਾਡੇ ਡੈਸਕਟਾਪ ਜਾਂ ਤੁਹਾਡੇ ਨਿਜੀ ਕੰਪਿਊਟਰ 'ਤੇ ਵੀ ਉਪਲੱਬਧ ਹੋਵੇਗਾ। ਇਸ ਲਈ ਤੁਹਾਡੇ ਮੋਬਾਈਲ ਡਿਵਾਈਸ 'ਤੇ ਹੋਣ ਵਾਲੀ ਗੱਲਬਾਤ ਅਤੇ ਮੈਸੇਜ ਨੂੰ ਵੈੱਬ ਬਰਾਊਜਰਸ 'ਤੇ ਦਿਖਾਇਆ ਜਾਵੇਗਾ। ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਸਾਰੇ ਸੰਦੇਸ਼ ਤੁਹਾਡੇ ਫੋਨ 'ਤੇ ਵੀ ਰਹਿਣਗੇ। ਇਸ ਲਈ ਵੈੱਬ ਕਲਾਇਟ ਤੁਹਾਡੇ ਫੋਨ ਦਾ ਐਕਸਟੇਂਸ਼ਨ ਹੋਵੇਗਾ।
ਇਹ ਜਾਣਕਾਰੀ ਫਰਮ ਦੇ ਸੀ. ਈ. ਓ. ਜੈਨ ਕੋਉਮ ਨੇ ਆਪਣੇ ਫੇਸਬੁੱਕ ਪੇਜ 'ਤੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਹ ਖਬਰਾਂ ਸਨ ਕਿ ਤੁਹਾਡੇ ਫੋਨ, ਟੈਬਲੇਟ ਜਾਂ ਫੋਨ ਪੈਡ 'ਤੇ ਮੈਸਜਿੰਗ ਸਹੂਲਤ ਲਈ ਵਟਸਐਪ ਵਲੋਂ ਇਕ ਨਵੇਂ ਪ੍ਰਾਜੈਕਟ ਨੂੰ ਬਣਾਇਆ ਜਾ ਰਿਹਾ ਹੈ। ਕੰਪਨੀ ਵਲੋਂ ਵਟਸਐਪ ਨੂੰ ਸਾਰੇ ਯੂਰਜ਼ਸ ਲਈ ਡੈਸਕਟਾਪ 'ਤੇ ਲਿਆਉਣ ਦਾ ਕੰਮ ਵੀ ਸ਼ੁਰੂ ਕੀਤਾ ਜਾ ਚੁੱਕਾ ਹੈ। ਇਸ ਸਮੇਂ ਇਸ ਐਪ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਦੀ ਗਿਣਤੀ ਕਈ ਮਿਲੀਅਨ ਹੈ। ਇਸ 'ਚੋਂ ਲੱਖਾਂ ਦੀ ਗਿਣਤੀ ਵਿਚ ਯੂਰਜ਼ਸ ਸਿਰਫ ਭਾਰਤੀ ਹਨ, ਜੇਕਰ ਵਟਸਐਪ ਜਲਦ ਹੀ ਡੈਸਕਟਾਪ 'ਤੇ ਸੇਵਾ ਸ਼ੁਰੂ ਕਰ ਦੇਵੇਗਾ ਤਾਂ ਇਹ ਗਿਣਤੀ ਹੋਰ ਵੀ ਵਧ ਸਕਦੀ ਹੈ।
ਐਪਲ-ਸੈਮਸੰਗ ਲਈ ਚੁਣੌਤੀ ਬਣ ਰਹੀ ਜਿਓਮੀ
NEXT STORY