ਜਿਓਮੀ ਐਪਲ ਅਤੇ ਸੈਮਸੰਗ ਲਈ ਚੁਣੌਤੀ ਬਣ ਰਹੀ ਹੈ। ਕੰਪਨੀ ਦਾ ਮੁਨਾਫਾ ਪਿਛਲੇ ਸਾਲ 12 ਬਿਲੀਅਨ ਡਾਲਰ ਦੇ ਮੁਕਾਬਲੇ ਇਸ ਵਾਰ ਦੁੱਗਣਾ ਹੋ ਗਿਆ ਹੈ। ਕੰਪਨੀ ਨੇ ਲਗਭਗ 1 ਬਿਲੀਅਨ ਡਾਲਰ ਆਪਣੇ ਕੰਟੈਂਟ 'ਤੇ ਨਿਵੇਸ਼ ਕਰਨ ਦੀ ਯੋਜਨਾ ਬਣਾਈ। ਇਸ ਤੋਂ ਇਲਾਵਾ ਲੇਈ ਨੇ ਇਸ ਸਾਲ 100 ਮਿਲੀਅਨ ਫੋਨ ਵਿਕਰੀ ਦਾ ਟੀਚਾ ਰੱਖਿਆ ਹੈ। ਜਿਓਮੀ ਦਾ ਨੋਟ ਘੱਟ ਤੋਂ ਘੱਟ ਉਨ੍ਹਾਂ ਬਾਜ਼ਾਰਾਂ 'ਚ ਮਜ਼ਬੂਤ ਮੌਜੂਦਗੀ ਦਰਸਾਏਗਾ ਜਿਥੇ ਲੰਬੀ ਸਕ੍ਰੀਨ ਵਾਲੇ ਮੋਬਾਈਲਾਂ ਦਾ ਪ੍ਰਚਲਨ ਹੈ ਅਤੇ ਚੀਨ ਵੀ ਅਜਿਹੇ ਬਾਜ਼ਾਰਾਂ 'ਚੋਂ ਇਕ ਹੈ। ਇਸ ਤੋਂ ਇਲਾਵਾ ਇਸ ਦੀ ਤੁਲਨਾ ਸੈਮਸੰਗ ਦੇ ਨੋਟ 4 ਨਾਲ ਕੀਤੀ ਜਾ ਸਕਦੀ ਹੈ। ਆਪਣੇ ਘਰੇਲੂ ਬਾਜ਼ਾਰ 'ਚ 5 ਇੰਚ ਡਿਸਪਲੇਅ ਦੇ ਐੱਮ. ਆਈ. 4, 4.7 ਇੰਚ ਡਿਸਪਲੇਅ ਵਾਲੀ ਰੇਡਮੀ 2 ਅਤੇ 5.5 ਡਿਸਪਲੇਅ ਵਾਲੀ ਰੇਡਮੀ ਨੋਟ ਕੰਪਨੀ ਦੀ ਪਾਈਪ ਲਾਈਨ 'ਚ ਹੈ। ਕੰਪਨੀ ਦੇ ਸੀ. ਈ. ਓ. ਲੇਈ ਜੁਨ ਨੇ ਦੱਸਿਆ ਕਿ 7.5 ਇੰਚ ਦਾ ਜਿਓਮੀ ਨੋਟ 2299 ਯੂਆਨ (371 ਡਾਲਰ) ਕੀਮਤ 'ਤੇ ਪਹਿਲੀ ਵਾਰ 27 ਜਨਵਰੀ ਨੂੰ ਲਾਂਚ ਕੀਤਾ ਜਾਵੇਗਾ।
ਮਾਈਕ੍ਰੋਮੈਕਸ ਅਤੇ ਕਾਰਬਨ ਨੂੰ ਮੋਬਾਈਲ ਬਦਲੀ ਕਰਨ ਅਤੇ ਹਰਜਾਨੇ ਦੇ ਹੁਕਮ
NEXT STORY