ਆਸਟ੍ਰੇਲੀਆ 'ਚ ਜਨਮੀ ਪੱਲਵੀ ਸ਼ਾਰਦਾ ਭਰਤਨਾਟਿਅਮ ਦੀ ਟ੍ਰੇਂਡ ਨ੍ਰਤਕੀ ਹੈ। ਉਸ ਨੇ ਹਿੰਦੀ ਫਿਲਮਾਂ 'ਚ ਆਪਣੇ ਕਰੀਅਰ ਦੀ ਸ਼ੁਰੂਆਤ 'ਮਾਈ ਨੇਮ ਇਜ਼ ਖਾਨ' ਵਿਚ ਇਕ ਕਾਮੇਡੀ ਰੋਲ ਨਾਲ ਕੀਤੀ ਸੀ। ਉਸ ਤੋਂ ਬਾਅਦ 'ਲਵ ਬ੍ਰੇਕਅਪਸ ਜ਼ਿੰਦਗੀ' ਅਤੇ 'ਹੀਰੋਇਨ' ਵਰਗੀਆਂ ਫਿਲਮਾਂ 'ਚ ਛੋਟੀਆਂ ਭੂਮਿਕਾਵਾਂ ਕਰਨ ਤੋਂ ਬਾਅਦ ਸੋਲੋ ਹੀਰੋਇਨ ਵਜੋਂ ਰਣਬੀਰ ਕਪੂਰ ਨਾਲ ਉਸ ਦੀ ਫਿਲਮ 'ਬੇਸ਼ਰਮ' ਆਈ, ਜੋ ਅਸਫਲ ਰਹੀ। ਫਿਲਹਾਲ ਉਹ ਆਪਣੀ ਆਉਣ ਵਾਲੀ ਫਿਲਮ 'ਹਵਾਈਜ਼ਾਦਾ' ਨੂੰ ਲੈ ਕੇ ਉਤਸ਼ਾਹਿਤ ਹੈ। ਪੇਸ਼ ਹਨ ਉਸ ਨਾਲ ਕੀਤੀ ਰੋਚਕ ਗੱਲਬਾਤ ਦੇ ਅੰਸ਼¸
। ਜੇ ਤੁਸੀਂ ਨ੍ਰਤਕੀ-ਅਭਿਨੇਤਰੀ ਨਾ ਹੁੰਦੇ ਤਾਂ ਕੀ ਹੁੰਦੇ?
¸ਲੇਖਕ, ਪੱਤਰਕਾਰ ਜਾਂ ਫਿਰ ਪੀ. ਐੱਚ. ਡੀ. ਦੀ ਡਿਗਰੀ ਲੈਣ ਲਈ ਪੜ੍ਹਾਈ ਕਰ ਰਹੀ ਹੁੰਦੀ।
।ਭਾਰਤੀ ਮਾਤਾ-ਪਿਤਾ ਵਿਦੇਸ਼ 'ਚ ਸਭ ਤੋਂ 'ਫਨੀ' ਗੱਲ ਕੀ ਕਰਦੇ ਹਨ?
¸ਉਹ ਆਪਣੇ ਬੱਚਿਆਂ ਨੂੰ ਸਕੂਲ ਵਲੋਂ ਟੂਰ 'ਤੇ ਭੇਜਦੇ ਸਮੇਂ ਹਾਜਮੋਲਾ ਦੀ ਬੋਤਲ ਦੇ ਕੇ ਭੇਜਦੇ ਹਨ।
। ਤੁਸੀਂ ਆਸਟ੍ਰੇਲੀਆ 'ਚ ਪਲੇ-ਵਧੇ ਹੋ, ਤਾਂ ਤੁਹਾਡੀਆਂ ਛੁੱਟੀਆਂ ਕਿਹੋ ਜਿਹੀਆਂ ਹੁੰਦੀਆਂ ਸਨ?
¸ਮੇਰੇ ਲਈ ਛੁੱਟੀਆਂ ਦਾ ਅਰਥ ਹੁੰਦਾ ਸੀ ਆਪਣੇ ਪਰਿਵਾਰ ਨਾਲ ਦਿੱਲੀ ਲਈ ਟ੍ਰਿਪ 'ਤੇ ਜਾਣਾ। ਮੈਨੂੰ ਭਾਰਤ ਨਾਲ ਬਹੁਤ ਪਿਆਰ ਹੈ।
। ਹੁਣ ਤੱਕ ਦੀ ਸਭ ਤੋਂ ਅਜੀਬ ਗੱਲ, ਜੋ ਤੁਸੀਂ ਕੀਤੀ ਹੋਵੇ...?
¸ਇਕ ਲਾਅ ਫਰਮ ਦੀ ਆਪਣੀ ਜੌਬ ਛੱਡ ਕੇ ਮੁੰਬਈ ਆਉਣਾ। ਮੈਂ ਆਪਣੇ ਮਾਤਾ-ਪਿਤਾ ਨਾਲ ਅੱਧਾ ਸੱਚ ਅਤੇ ਅੱਧਾ ਝੂਠ ਬੋਲਿਆ ਸੀ ਕਿ ਮੈਂ ਜੇ. ਐੱਨ. ਯੂ. ਦਿੱਲੀ ਵਿਚ ਆਪਣੀ ਮਾਸਟਰਜ਼ ਡਿਗਰੀ ਕਰਨ ਦੀ ਯੋਜਨਾ ਬਣਾ ਰਹੀ ਹਾਂ। ਮੈਂ ਐਡਮਿਸ਼ਨ ਲਈ, ਫੀਸ ਅਦਾ ਕੀਤੀ, ਆਪਣਾ ਸਟੂਡੈਂਟ ਕਾਰਡ ਲਿਆ ਅਤੇ ਤੁਰੰਤ ਮੁੰਬਈ ਦੀ ਫਲਾਈਟ ਫੜ ਲਈ।
। ਤੁਹਾਡੀ ਕੋਈ ਆਸਟ੍ਰੇਲੀਆਈ ਆਦਤ ਜਾਂ ਗੁਣ...?
¸ਮੈਂ ਜਦੋਂ ਵੀ ਉਤੇਜਿਤ ਜਾਂ ਗੁੱਸੇ ਵਿਚ ਹੁੰਦੀ ਸੀ ਤਾਂ ਮੈਂ ਆਸਟ੍ਰੇਲੀਆਈ 'ਸਲੈਂਗ' ਦੀ ਵਰਤੋਂ ਕਰਦੀ ਸੀ।
। ਆਸਟ੍ਰੇਲੀਆ ਦੇ ਲੋਕਾਂ ਦੀ ਕੋਈ ਖ਼ਾਸ ਗੱਲ...?
¸ਉਹ ਵੱਖ-ਵੱਖ ਸੰਸਕ੍ਰਿਤੀਆਂ ਬਾਰੇ ਜਾਣਨ ਲਈ ਉਤਸੁਕ ਰਹਿੰਦੇ ਹਨ, ਇਸ ਲਈ ਉਥੇ ਵੱਖ-ਵੱਖ ਸੰਸਕ੍ਰਿਤੀਆਂ ਇਕੱਠੀਆਂ ਵੱਧ-ਫੁਲ ਰਹੀਆਂ ਹਨ।
। ਤੁਹਾਡੇ ਮਾਤਾ-ਪਿਤਾ ਆਈ. ਆਈ. ਟੀ. 'ਚ ਪੜ੍ਹੇ ਹਨ। ਕੀ ਤੁਸੀਂ ਵੀ ਸਕੂਲ 'ਚ ਪੜ੍ਹਾਕੂ ਸੀ?
¸ਨਹੀਂ, ਮੈਂ ਇਸ ਤਰ੍ਹਾਂ ਦੀ ਪੜ੍ਹਾਕੂ ਨਹੀਂ ਸੀ। ਮੈਂ ਕਲਾਸਾਂ ਬੰਕ ਕਰਨ ਲਈ ਪ੍ਰਸਿੱਧ ਸੀ। ਮੈਂ 11ਵੀਂ 'ਚ ਮੈਥਸ ਅਤੇ ਫਿਜ਼ਿਕਸ ਵਿਚ ਇਸ ਲਈ ਫੇਲ ਹੋ ਗਈ ਸੀ ਤਾਂ ਕਿ 12ਵੀਂ ਵਿਚ ਮੈਨੂੰ ਇਹ ਵਿਸ਼ੇ ਨਾ ਲੈਣੇ ਪੈਣ। ਮੈਂ ਉਨ੍ਹਾਂ ਕੁਝ ਇਕ ਭਾਰਤੀ ਆਸਟ੍ਰੇਲੀਆਈ ਵਿਦਿਆਰਥੀਆਂ 'ਚੋਂ ਸੀ, ਜਿਨ੍ਹਾਂ ਨੇ ਫਿਜ਼ਿਕਸ-ਕੈਮਿਸਟਰੀ ਵਿਚ ਵਾਧੂ ਵਿਸ਼ੇ ਫਿਲਾਸਫੀ ਅਤੇ ਲਿਟਰੇਚਰ ਵਰਗੇ ਵਿਸ਼ਿਆਂ ਵਿਚ ਗ੍ਰੈਜੂਏਸ਼ਨ ਕੀਤੀ ਸੀ।
। ਕਿਸੇ ਅਫਵਾਹ ਨੂੰ ਖਤਮ ਕਰਨ ਦਾ ਸਭ ਤੋਂ ਵਧੀਆ ਢੰਗ ਤੁਹਾਡੀ ਨਜ਼ਰ ਵਿਚ ਕੀ ਹੈ?
¸ਇਸ 'ਤੇ ਹੱਸੋ ਅਤੇ ਫਿਰ ਇਕ ਵੱਡੀ ਅਫਵਾਹ ਫੈਲਾ ਦਿਓ।
। ਤੁਹਾਨੂੰ ਭਾਰਤ 'ਚ ਪਹਿਲੀ ਵਾਰ ਆਊਟਸਾਈਡਰ ਵਾਂਗ ਕਦੋਂ ਮਹਿਸੂਸ ਹੋਇਆ ਸੀ?
¸ਜਦੋਂ ਮੈਂ 10 ਸਾਲਾਂ ਦੀ ਸੀ ਅਤੇ ਚੇਨਈ ਵਿਚ ਰਹਿੰਦੀ ਸੀ ਤਾਂ ਸਕੂਲ ਦੀ ਪਿੰ੍ਰਸੀਪਲ ਨੇ ਮੈਨੂੰ ਸਟੇਜ 'ਤੇ 'ਵਾਲਟਜਿੰਗ ਮਾਟਿਲਡਾ' (ਆਸਟ੍ਰੇਲੀਆਈ ਬੈਲੇ) ਗਾਉਣ ਲਈ ਕਿਹਾ ਸੀ। ਮੈਂ 'ਹਵਾਈਜ਼ਾਦਾ' ਦੀ ਸ਼ੂਟਿੰਗ ਦੌਰਾਨ ਕ੍ਰਿਸਮਸ ਕੈਰੋਲਸ ਵੀ ਗਾਏ ਸਨ। ਉਦੋਂ ਲੱਗਾ ਸੀ ਕਿ ਆਊਟਸਾਈਡਰ ਹਾਂ।
। ਸਭ ਤੋਂ ਅਜੀਬ ਗੱਲ, ਜੋ ਤੁਸੀਂ ਕੀਤੀ ਹੋਵੇ?
¸ਇਕ ਵਾਰ ਮੈਲਬੋਰਨ 'ਚ ਇਕ ਬੈਲੀ ਡਾਂਸਰ ਡਾਂਸ ਕਰਕੇ ਪੈਸੇ ਮੰਗ ਰਹੀ ਸੀ ਪਰ ਉਸ ਦੀ ਕਿਸਮਤ ਚੰਗੀ ਨਹੀਂ ਸੀ। ਮੈਂ ਵੀ ਉਸ ਦੇ ਨਾਲ ਮਿਲ ਗਈ ਅਤੇ ਅਸੀਂ ਸ਼ਹਿਰ ਦੇ ਵਿਚਾਲੇ ਡਾਂਸ ਪਾਰਟੀ ਦਾ ਮਾਹੌਲ ਬਣਾ ਦਿੱਤਾ। ਇਸ ਤਰ੍ਹਾਂ ਲੋਕਾਂ 'ਚ ਪ੍ਰਸਿੱਧੀ ਮਿਲਦੀ ਹੈ।
। ਸਭ ਤੋਂ ਵੱਧ ਰੋਮਾਂਟਿਕ ਚੀਜ਼, ਜੋ ਤੁਸੀਂ ਕਿਸੇ ਲਈ ਕੀਤੀ ਹੋਵੇ?
¸ਮੈਂ ਆਈਸ ਕ੍ਰੀਮ ਦਾ ਆਖਰੀ ਟੁਕੜਾ ਕਿਸੇ ਨੂੰ ਦਿੱਤਾ ਸੀ।