'ਦਬੰਗ-2' ਵਰਗੀ ਸਫਲ ਫਿਲਮ ਨਿਰਦੇਸ਼ਿਤ ਕਰਨ ਵਾਲੇ ਅਰਬਾਜ਼ ਖਾਨ ਹੁਣ ਫਿਲਮ 'ਡਾਲੀ ਕੀ ਡੋਲੀ' ਲੈ ਕੇ ਆ ਰਹੇ ਹਨ ਪਰ ਇਸ ਵਿਚ ਉਨ੍ਹਾਂ ਦੇ ਭਰਾ ਸਲਮਾਨ ਖਾਨ ਨਜ਼ਰ ਨਹੀਂ ਆਉਣਗੇ। ਇਸ ਵਿਚ ਸੈਫ ਅਲੀ ਖਾਨ ਜ਼ਰੂਰ ਇਕ ਛੋਟਾ ਜਿਹਾ ਰੋਲ ਕਰ ਰਹੇ ਹਨ। ਇਸ ਫਿਲਮ 'ਚ ਅਰਬਾਜ਼ ਦੀ ਪਤਨੀ ਮਲਾਇਕਾ ਅਰੋੜਾ ਖਾਨ ਦਾ ਆਈਟਮ ਨੰਬਰ ਵੀ ਹੋਵੇਗਾ। ਉਂਝ ਮਲਾਇਕਾ 'ਤੇ ਫਿਲਮਾਏ ਗਏ ਜ਼ਿਆਦਾਤਰ ਆਈਟਮ ਸੌਂਗ ਸੁਪਰਹਿੱਟ ਰਹੇ ਹਨ। ਅਰਬਾਜ਼ ਮੁਤਾਬਿਕ ਮਲਾਇਕਾ ਉਨ੍ਹਾਂ ਲਈ ਬੇਹੱਦ 'ਲੱਕੀ' ਹੈ। ਫਿਲਮ 'ਚ ਡਾਲੀ ਬਣੀ ਸੋਨਮ ਕਪੂਰ ਦੇ ਤਿੰਨ ਦੀਵਾਨੇ ਹਨ, ਜੋ ਉਸ ਨਾਲ ਵਿਆਹ ਕਰਨਾ ਚਾਹੁੰਦੇ ਹਨ। ਹੁਣ ਦੇਖਣਾ ਹੈ ਕਿ ਅਕਸ਼ੈ ਦੀ 'ਬੇਬੀ' ਨਾਲ ਰਿਲੀਜ਼ ਹੋ ਰਹੀ 'ਡਾਲੀ ਕੀ ਡੋਲੀ' ਦਰਸ਼ਕਾਂ ਦਾ ਕਿੰਨਾ ਮਨੋਰੰਜਨ ਕਰਦੀ ਹੈ।
ਇਹ ਫਿਲਮ ਇਕ ਫੈਮਿਲੀ ਡਰਾਮਾ ਹੈ। ਸੋਨਮ ਕਪੂਰ ਇਸ ਫਿਲਮ 'ਚ ਇਕ ਅਜਿਹੀ ਦੁਲਹਨ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਲੋਕਾਂ ਨੂੰ ਵਿਆਹ ਦੇ ਝਾਂਸੇ ਵਿਚ ਫਸਾਉਂਦੀ ਹੈ ਅਤੇ ਫਿਰ ਰੁਪਏ ਠੱਗ ਕੇ ਭੱਜ ਜਾਂਦੀ ਹੈ।
ਇਹ ਫਿਲਮ ਇਕ ਅਜਿਹੀ ਔਰਤ ਦੀ ਕਹਾਣੀ ਹੈ, ਜੋ ਵਿਆਹ ਦੇ ਨਾਂ 'ਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਲੁੱਟ ਲੈਂਦੀ ਹੈ। ਡਾਲੀ (ਸੋਨਮ ਕਪੂਰ) ਆਪਣੀ ਸੁੰਦਰਤਾ ਦੇ ਜਾਲ ਵਿਚ ਨੌਜਵਾਨ ਲੜਕਿਆਂ ਨੂੰ ਫਸਾਉਂਦੀ ਹੈ। ਇਸ ਤੋਂ ਬਾਅਦ ਲੜਕੇ ਨਾਲ ਵਿਆਹ ਕਰਦੀ ਹੈ। ਰੌਬਿਨ ਸਿੰਘ (ਪੁਲਕਿਤ ਸਮਰਾਟ) ਇਕ ਪੁਲਸ ਅਫਸਰ ਹੈ। ਉਹ ਲੁਟੇਰੀ ਦੁਲਹਨ ਨੂੰ ਫੜਨਾ ਚਾਹੁੰਦਾ ਹੈ। ਉਸ ਨੂੰ ਡਾਲੀ ਨੂੰ ਫੜਨ ਦਾ ਜ਼ਿੰਮਾ ਦਿੱਤਾ ਜਾਂਦਾ ਹੈ। ਉਹ ਅਜਿਹੇ ਲੋਕਾਂ ਦੀ ਟੀਮ ਬਣਾਉਂਦਾ ਹੈ, ਜੋ ਇਸ ਤਰ੍ਹਾਂ ਲੁੱਟ-ਮਾਰ ਕਰਨ ਵਾਲਿਆਂ ਨੂੰ ਫੜਨ ਵਿਚ ਮਾਹਿਰ ਹੈ। ਇਧਰ ਡਾਲੀ ਵੱਖ-ਵੱਖ ਧਰਮਾਂ ਦੇ ਲੜਕਿਆਂ ਸੋਨੂ ਸੇਹਰਾਵਤ (ਰਾਜਕੁਮਾਰ ਰਾਵ) ਅਤੇ ਮਨੋਜ ਸਿੰਘ ਚੱਢਾ (ਵਰੁਣ ਸ਼ਰਮਾ) ਨਾਲ ਵਿਆਹ ਕਰਕੇ ਉਨ੍ਹਾਂ ਨੂੰ ਲੁੱਟਣਾ ਜਾਰੀ ਰੱਖਦੀ ਹੈ ਤਾਂ ਦੂਜੇ ਪਾਸੇ ਪੁਲਸ ਉਸ ਨੂੰ ਫੜਨ ਲਈ ਜਾਲ ਵਿਛਾ ਰਹੀ ਹੈ। ਕੀ ਡਾਲੀ ਫੜੀ ਜਾਵੇਗੀ? ਆਖਿਰ ਡਾਲੀ ਅਜਿਹਾ ਕਿਉਂ ਕਰ ਰਹੀ ਹੈ? ਕੀ ਉਸਦੀ ਕੋਈ ਮਜਬੂਰੀ ਹੈ, ਜਿਸ ਨੂੰ ਉਹ ਲੁਕਾ ਰਹੀ ਹੈ ਜਾਂ ਉਸ ਦਾ ਮਕਸਦ ਸਿਰਫ ਪੈਸਾ ਕਮਾਉਣਾ ਹੈ? ਕੀ ਰੌਬਿਨ ਸਿੰਘ ਆਪਣੀ ਯੋਜਨਾ ਵਿਚ ਸਫਲ ਹੋ ਸਕੇਗਾ ਜਾਂ ਨਹੀਂ? ਇਹੋ ਇਸ ਫਿਲਮ ਵਿਚ ਦਿਖਾਇਆ ਗਿਆ ਹੈ।
ਇਸ ਫਿਲਮ 'ਚ ਆਪਣੇ ਰੋਲ ਬਾਰੇ ਸੋਨਮ ਕਪੂਰ ਕਹਿੰਦੀ ਹੈ, ''ਮੈਂ ਇਸ ਫਿਲਮ 'ਚ ਲੀਡ ਰੋਲ ਵਿਚ ਹਾਂ ਅਤੇ ਫਿਲਮ ਦੇ ਤਿੰਨ ਮੇਲ ਲੀਡ ਕਲਾਕਾਰਾਂ ਰਾਜਕੁਮਾਰ ਰਾਵ, ਪੁਲਕਿਤ ਸਮਰਾਟ ਅਤੇ ਵਰੁਣ ਸ਼ਰਮਾ ਦੀ ਇਕਲੌਤੀ ਹੀਰੋਇਨ ਹਾਂ। ਮੈਂ ਇਕ ਲੁਟੇਰੀ ਦੁਲਹਨ ਦਾ ਕਿਰਦਾਰ ਨਿਭਾਇਆ ਹੈ। ਇਕ ਅਜਿਹੀ ਦੁਲਹਨ, ਜੋ ਲੋਕਾਂ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾਉਂਦੀ ਹੈ ਅਤੇ ਸੁਹਾਗਰਾਤ ਵਾਲੇ ਦਿਨ ਹੀ ਸਾਰਿਆਂ ਨੂੰ ਬੇਹੋਸ਼ੀ ਦੀ ਦਵਾਈ ਦੇ ਕੇ ਲੁੱਟ-ਮਾਰ ਕਰਕੇ ਚਲੀ ਜਾਂਦੀ ਹੈ।''
ਇਸ ਫਿਲਮ ਬਾਰੇ ਅਰਬਾਜ਼ ਕਹਿੰਦੇ ਹਨ, ''ਮੈਂ 'ਦਬੰਗ-2' ਤੋਂ ਬਾਅਦ ਨਵੇਂ ਅਤੇ ਸਥਾਪਿਤ ਨਿਰਮਾਤਾ-ਨਿਰਦੇਸ਼ਕਾਂ ਦੀਆਂ 10 ਤੋਂ ਵੱਧ ਕਹਾਣੀਆਂ ਸੁਣੀਆਂ ਪਰ 'ਡਾਲੀ...' ਬਹੁਤ ਵੱਖਰੀ ਲੱਗੀ। ਇਸ ਦੀ ਰੀਕਾਲ ਵੈਲਿਊ ਸੀ। ਕਈ ਪਾਜ਼ੇਟਿਵ ਪਹਿਲੂ ਵੀ ਦੇਖੇ, ਜਿਨ੍ਹਾਂ 'ਚ ਮਜ਼ਬੂਤ ਫੀਮੇਲ ਕਰੈਕਟਰ ਹੈ। ਹੋਰ ਕਲਾਕਾਰ ਵੀ ਬਹੁਤ ਅਪੀਲ ਕਰਦੇ ਹਨ। ਸ਼ੁਰੂ 'ਚ ਸਾਰਿਆਂ ਨੂੰ ਮਨਾਉਣਾ ਸੀ, ਮੈਨੂੰ ਭਰੋਸਾ ਹੈ ਕਿ ਦਰਸ਼ਕਾਂ ਨੂੰ ਇਹ ਪਸੰਦ ਆਵੇਗੀ।''
ਆਪਣੀ ਇਸ ਫਿਲਮ ਬਾਰੇ ਲੇਖਕ-ਨਿਰਦੇਸ਼ਕ ਅਭਿਸ਼ੇਕ ਡੋਗਰਾ ਦਾ ਕਹਿਣਾ ਹੈ, ''ਮੇਰੀ ਇਹ ਫਿਲਮ ਸਸਪੈਂਸ ਨਾਲ ਭਰਪੂਰ ਹੈ ਅਤੇ ਦਰਸ਼ਕਾਂ ਨੂੰ ਪਸੰਦ ਆਵੇਗੀ ਕਿਉਂਕਿ ਇਸ ਵਿਚ ਕਾਫੀ ਮਨੋਰੰਜਨ ਵੀ ਹੈ। ਇਸ ਦੀ ਖਾਸੀਅਤ ਇਹ ਹੈ ਕਿ ਸਾਰੇ ਕਿਰਦਾਰ ਬਹੁਤ ਹੀ ਦਿਲਚਸਪ ਹਨ।
ਫਿਲਮਾਂ ਸਾਈਨ ਕਰਨ ਦੀ ਕਾਹਲ ਨਹੀਂ
NEXT STORY