ਨਵੀਂ ਦਿੱਲੀ- ਭਾਰਤ 'ਚ ਸ਼ਾਇਦ ਪਹਿਲੀ ਵਾਰ ਪੈਟਰੋਲ ਦੀ ਕੀਮਤ ਹਵਾਈ ਜਹਾਜ਼ ਦੇ ਈਂਧਨ (ਏ.ਟੀ.ਐੱਫ.) ਤੋਂ ਜ਼ਿਆਦਾ ਹੋ ਗਈ ਹੈ। ਇਸ ਦੀ ਵਜ੍ਹਾ ਸਰਕਾਰ ਵੱਲੋਂ ਦੋਪਹੀਆ ਅਤੇ ਕਾਰਾਂ 'ਚ ਵਰਤੇ ਜਾਣ ਵਾਲੇ ਇਸ ਈਂਧਨ 'ਤੇ ਰਿਕਾਰਡ ਐਕਸਾਈਜ਼ ਡਿਊਟੀ ਲਗਾਉਣਾ ਹੈ। ਦਿੱਲੀ 'ਚ 1 ਲੀਟਰ ਪੈਟਰੋਲ ਦੀ ਕੀਮਤ 58.92 ਰੁਪਏ ਹੈ। ਜਦੋਂਕਿ ਦੂਜੇ ਪਾਸੇ ਹਵਾਈ ਜਹਾਜ਼ ਦੇ ਈਂਧਨ ਦੀ ਕੀਮਤ 52.42 ਰੁਪਏ ਪ੍ਰਤੀ ਲੀਟਰ ਹੈ।
ਅਜਿਹਾ ਕੇਂਦਰ ਸਰਕਾਰ ਵੱਲੋਂ ਦੋਪਹੀਆ ਅਤੇ ਕਾਰਾਂ ਦੇ ਈਂਧਨ ਪੈਟਰੋਲ 'ਤੇ ਐਕਸਾਈਜ਼ ਡਿਊਟੀ ਵਧਾਉਣ ਦੇ ਚਲਦੇ ਹੋਇਆ ਹੈ। ਇਸ ਦੇ ਉਲਟ ਤੇਲ ਕੰਪਨੀਆਂ ਨੇ ਜੈੱਟ ਈਂਧਨ ਦੀਆਂ ਕੀਮਤਾਂ ਵਿਚ ਭਾਰੀ ਕਮੀ ਕੀਤੀ ਹੈ। ਕੇਂਦਰ ਸਰਕਾਰ ਨੇ ਆਪਣਾ ਖਜ਼ਾਨਾ ਭਰਨ ਦੇ ਲਈ 4 ਵਾਰ ਪੈਟਰੋਲ 'ਤੇ 7.75 ਰੁਪਏ ਪ੍ਰਤੀ ਲੀਟਰ ਦੀ ਐਕਸਾਈਜ਼ ਡਿਊਟੀ ਵਧਾਈ ਹੈ।
ਇਸ ਤਰ੍ਹਾਂ ਪੈਟਰੋਲ 'ਤੇ ਇਹ ਐਕਸਾਈਜ ਡਿਊਟੀ ਵਧਾ ਕੇ 16.95 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਵਿਰੋਧੀ ਪਾਰਟੀਆਂ ਦੇ ਮੁਤਾਬਕ ਮੋਦੀ ਸਰਕਾਰ ਨੇ 6 ਮਹੀਨਿਆਂ ਵਿਚ ਕੱਚੇ ਦੀਆਂ ਕੌਮਾਂਤਰੀ ਕੀਮਤਾਂ ਵਿਚ 60 ਫੀਸਦੀ ਦੀ ਭਾਰੀ ਗਿਰਾਵਟ ਦੇ ਬਾਵਜੂਦ ਤੇਲ ਕੰਪਨੀਆਂ ਨੂੰ ਅਤੇ ਜਨਤਾ ਨੂੰ ਇਸ ਦਾ ਪੂਰਾ ਫਾਇਦਾ ਨਹੀਂ ਪਹੁੰਣ ਦਿੱਤਾ ਹੈ।
ਆਰ.ਬੀ.ਆਈ. ਦੀ ਰੁਪਏ ਦੀ ਸੰਦਰਭ ਦਰ
NEXT STORY