ਨਿਊਯਾਰਕ- ਫੇਸਬੁੱਕ 'ਤੇ ਦੋਸਤ ਬਣਾਉਣਾ ਅਤੇ ਸਾਮਾਜਿਕ ਦਾਇਰਾ ਵਧਾਉਣਾ ਵਿਦਿਆਰਥੀਆਂ ਨੂੰ ਪੜ੍ਹਾਈ 'ਚ ਵਧੀਆ ਨੰਬਰ ਲਿਆਉਣ ਲਈ ਮਦਦਗਾਰ ਹੋ ਸਕਦਾ ਹੈ। ਇਹ ਖੁਲਾਸਾ 1600 ਕਾਲਜਾਂ ਦੇ ਵਿਦਿਆਰਥੀਆਂ 'ਤੇ ਉਨ੍ਹਾਂ ਦੇ ਫੇਸਬੁੱਕ ਵਿਵਹਾਰ ਦੇ ਅਧਿਐਨ 'ਤੇ ਕੀਤੇ ਗਏ ਸਰਵੇ 'ਚ ਹੋਇਆ ਹੈ।
ਆਯੋਵਾ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸਿੱਖਿਆ ਵਿਭਾਗ 'ਚ ਪ੍ਰੋਫੈਸਰ ਰੇਨਾਲ ਜੁੰਕੋ ਅਨੁਸਾਰ ਜੇਕਰ ਵਿਦਿਆਰਥੀ ਆਪਣੇ ਸਾਮਾਜਿਕ ਦਾਅਰੇ ਦੇ ਪ੍ਰਤੀ ਪ੍ਰਤੀਬੱਧਤਾ ਦਿਖਾਉਂਦੇ ਹਨ ਤਾਂ ਉਹ ਸਿਖਿਅਕ ਸੰਸਥਾਨ ਦੇ ਪ੍ਰਤੀ ਵੀ ਪ੍ਰਤੀਬੱਧ ਹੋ ਸਕਦੇ ਹਨ ਅਤੇ ਸਿੱਖਿਆ ਦੇ ਖੇਤਰ 'ਚ ਸਫਲਤਾ ਦੇ ਲਈ ਇਹ ਇਕ ਜ਼ਰੂਰੀ ਕਾਰਕ ਹੈ। ਖੋਜ 'ਚ ਵਿਦਿਆਰਥੀਆਂ ਵਲੋਂ ਹੋਰ ਕਾਰਜਾਂ ਦੇ ਨਾਲ ਸੋਸ਼ਲ ਨੈਟਵਰਕਿੰਗ ਵੈਬਸਾਈਟਾਂ ਅਤੇ ਫੇਸਬੁੱਕ 'ਤੇ ਬਿਤਾਏ ਜਾਣ ਵਾਲੇ ਸਮੇਂ 'ਤੇ ਗੌਰ ਕੀਤਾ। ਖੋਜ 'ਚ ਪਾਇਆ ਗਿਆ ਕਿ ਫੇਸਬੁੱਕ 'ਤੇ ਕੀਤੇ ਜਾਣ ਵਾਲੇ ਕੁਝ ਕੰਮ ਜਿਵੇਂ ਲਿੰਕ ਸ਼ੇਅਰ ਕਰਨਾ ਅਤੇ ਦੋਸਤਾਂ ਦੀਆਂ ਗਤੀਵਿਧਿਆਂ 'ਤੇ ਧਿਆਨ ਦੇਣਾ ਪੜ੍ਹਾਈ 'ਚ ਵਧੀਆ ਨੰਬਰ ਲਿਆਉਣ 'ਚ ਮਦਦਗਾਰ ਹੈ।
ਜੁੰਕੋ ਦਾ ਹਾਲਾਂਕਿ ਕਹਿਣਾ ਹੈ ਕਿ ਜਲਦਬਾਜ਼ੀ 'ਚ ਕਿਸੀ ਨਤੀਜੇ 'ਤੇ ਪਹੁੰਚਣਾ ਬੁੱਧੀਮਾਨ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਹੈ ਕਿ ਫੇਸੁਬੱਕ 'ਤੇ ਸਮਾਂ ਗੁਜ਼ਾਰਨ ਨਾਲ ਹੀ ਵਧੀਆ ਨੰਬਰ ਆ ਜਾਣਗੇ ਸਗੋਂ ਇਹ ਉਨ੍ਹਾਂ ਗਤੀਵਿਧੀਆਂ 'ਤੇ ਨਿਰਭਰ ਕਰਦਾ ਹੈ, ਜਿਸ ਦੇ ਲਈ ਵਿਦਿਆਰਥੀ ਫੇਸਬੁੱਕ 'ਤੇ ਸਮਾਂ ਬਤੀਤ ਕਰਦੇ ਹਨ। ਇਹ ਅਧਿਐਨ ਜਨਰਲ ਆਫ ਐਪਲਾਈਡ ਡਿਵੈਲਪਮੈਂਟ ਸਾਈਕੋਲਜੀ 'ਚ ਪ੍ਰਕਾਸ਼ਿਤ ਹੋਇਆ ਹੈ।
ਕੱਚੇ ਤੇਲ 'ਚ ਗਿਰਾਵਟ
NEXT STORY