ਨਵੀਂ ਦਿੱਲੀ- ਟੈਲੀਕਾਮ ਕੰਪਨੀ ਏਅਰਸੈਲ ਨੇ ਪਹਿਲੀ ਵਾਰ ਇਕ ਨਵੀਂ ਸੇਵਾ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਸਿਰਫ 10 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਤੁਸੀਂ ਪੂਰੇ ਦੇਸ਼ 'ਚ ਕਿਤੇ ਵੀ ਗੱਲ ਕਰ ਸਕਦੇ ਹੋ।
ਕੰਪਨੀ ਦਾ ਦਾਅਵਾ ਹੈ ਕਿ ਇਹ ਹੁਣ ਤਕ ਦੀ ਸਭ ਤੋਂ ਘੱਟ ਦਰ ਹੈ ਅਤੇ ਇਸ 'ਚ 10 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਗਾਹਕ ਕਾਲ ਕਰ ਸਕੇਗਾ। ਇਸ ਦੇ ਨਾਲ ਹੀ ਗਾਹਕ ਨੂੰ 30 ਦਿਨਾਂ ਤਕ ਅਣਲਿਮਟਿਡ ਮਿਊਜ਼ਿਕ ਪੈਕ ਵੀ ਮਿਲੇਗਾ। ਇਸ ਪੈਕ ਨਾਲ ਭਾਰਤ ਦੇ ਕਿਸੀ ਵੀ ਹਿੱਸੇ 'ਚ ਆਸਾਨੀ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ।
ਦਿੱਲੀ 'ਚ ਗਾਹਕਾਂ ਲਈ ਵਿਸ਼ੇਸ਼ ਕੋਮਬੋ ਪੈਕ 71 ਰੁਪਏ ਤੋਂ ਲੈ ਕੇ 149 ਰੁਪਏ ਦਾ ਹੈ। ਇਹ 30 ਦਿਨ ਤਕ ਵੈਲਿਡ ਹੈ। ਪੁਰਾਣੇ ਗਾਹਕ 36 ਰੁਪਏ, 47 ਰੁਪਏ ਜਾਂ ਫਿਰ 63 ਰੁਪਏ ਦਾ ਰਿਚਾਰਜ ਲੈ ਸਕਦੇ ਹਨ। ਜੋ 28 ਦਿਨਾਂ ਤਕ ਵੈਲਿਡ ਹੈ।
ਇਸ ਸਮਾਰਟਫੋਨ ਦੀਆਂ ਕੀਮਤਾਂ ਹੋਈਆਂ ਅੱਧੀਆਂ
NEXT STORY