ਨਵੀਂ ਦਿੱਲੀ- ਮੋਬਾਈਲ ਰਾਹੀਂ ਫੇਸਬੁੱਕ ਵਰਤਣ ਵਾਲਿਆਂ ਦੀ ਗਿਣਤੀ ਦੇ ਲਿਹਾਜ਼ ਨਾਲ ਭਾਰਤ ਸਾਲ 2017 ਤੱਕ ਅਮਰੀਕਾ ਨੂੰ ਪਿੱਛੇ ਛੱਡ ਦੇਵੇਗਾ। ਬਾਜ਼ਾਰ ਜਾਂਚ ਕੰਪਨੀ ਈਮਾਰਕੇਟਰ ਨੇ ਇਕ ਰਿਪੋਰਟ 'ਚ ਇਹ ਗੱਲ ਕਹੀ।
ਈਮਾਰਕੇਟਰ ਨੇ ਕਿਹਾ ਕਿ ਫੇਸਬੁੱਕ ਵਰਤਣ ਵਾਲਿਆਂ ਦੀ ਗਿਣਤੀ ਦੇ ਲਿਹਾਜ਼ ਨਾਲ ਭਾਰਤ ਦੂਜੇ ਸਥਾਨ 'ਤੇ ਹੈ ਅਤੇ ਇਸ ਸਾਲ ਮੋਬਾਈਲ ਫੋਨ ਰਾਹੀਂ ਫੇਸਬੁੱਕ ਵਰਤਣ ਵਾਲਿਆਂ ਦੀ ਗਿਣਤੀ 10 ਕਰੋੜ ਤੋਂ ਵੱਧ ਹੋਵੇਗੀ ਅਤੇ 2017 ਤੱਕ ਮੋਬਾਈਲ ਫੇਸਬੁੱਕ ਵਰਤਣ ਵਾਲਿਆਂ ਦੀ ਗਿਣਤੀ ਅਮਰੀਕਾ ਤੋਂ ਜ਼ਿਆਦਾ ਹੋਵੇਗੀ।
ਇਸ ਸਾਲ ਦੇ ਅੰਤ ਤੱਕ ਅਮਰੀਕਾ 'ਚ ਫੇਸਬੁੱਕ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 12.31 ਕਰੋੜ ਅਤੇ ਭਾਰਤ 'ਚ 10.15 ਕਰੋੜ ਹੋਵੇਗੀ। ਉਥੇ ਹੀ ਸਾਲ 2017 ਤੱਕ ਭਾਰਤ 'ਚ 14.59 ਕਰੋੜ ਲੋਕ ਮੋਬਾਈਲ ਫੋਨ ਰਾਹੀਂ ਫੇਸਬੁੱਕ ਦੀ ਵਰਤੋਂ ਕਰਨਗੇ, ਜਦੋਂਕਿ ਅਮਰੀਕਾ 'ਚ ਇਹ ਗਿਣਤੀ 13.88 ਕਰੋੜ ਹੋਵੇਗੀ।
11700 ਰੁਪਏ 'ਚ ਮਿਲ ਰਿਹੈ ਸੈਮਸੰਗ ਦਾ ਇਹ ਸਮਾਰਟਫੋਨ
NEXT STORY