ਨਵੀਂ ਦਿੱਲੀ- ਬੁੱਧਵਾਰ ਨੂੰ ਜਾਰੀ ਆਪਣੇ ਇਕ ਬਿਆਨ 'ਚ ਮਾਈਕਰੋਸਾਫਟ ਨੇ ਕਿਹਾ ਕਿ ਜਿਨ੍ਹਾਂ ਯੂਜ਼ਰਸ ਦੇ ਕੋਲ ਮਾਈਕਰੋਸਾਫਟ ਵਿੰਡੋਜ਼ ਦੇ ਪੁਰਾਣੇ ਵਰਜ਼ਨ ਹਨ ਉਨ੍ਹਾਂ ਲਈ ਕੰਪਨੀ ਸਭ ਤੋਂ ਤਾਜ਼ਾ ਆਪ੍ਰੇਟਿੰਗ ਸਿਸਟਮ ਵਿੰਡੋਜ਼ 10 ਦਾ ਅਪਗ੍ਰੇਡ ਫ੍ਰੀ 'ਚ ਉਪਲੱਬਧ ਕਰਵਾਏਗੀ। ਇਹ ਸਿਰਫ ਡੈਸਕਟਾਪ ਜਾਂ ਲੈਪਟਾਪ ਦੇ ਲਈ ਹੀ ਨਹੀਂ ਸਗੋਂ ਵਿੰਡੋਜ਼ ਆਧਾਰਿਤ ਫੋਨਸ ਦੇ ਲਈ ਵੀ ਫ੍ਰੀ 'ਚ ਉਪਲੱਬਧ ਹੋਵੇਗਾ।
ਮਾਈਕਰੋਸਾਫਟ ਆਪ੍ਰੇਟਿੰਗ ਸਿਸਟਮ ਗਰੁੱਪ ਨੂੰ ਚਲਾਉਣ ਵਾਲੇ ਟੇਰੀ ਮੇਅਰਸਨ ਦਾ ਇਹ ਐਲਾਨ ਕੰਪਨੀ ਦੀਆਂ ਨੀਤੀਆਂ 'ਚ ਵੱਡੇ ਬਦਲਾਅ ਵੱਲ ਇਸ਼ਾਰਾ ਕਰਦਾ ਹੈ ਅਜੇ ਤੱਕ ਕੰਪਨੀ ਆਪਣੇ ਗਾਹਕਾਂ ਨੂੰ ਵਿੰਡੋਜ਼ ਦੇ ਇਕ ਨਵੇਂ ਵਰਜ਼ਨ ਦੇ ਲਈ ਚਾਰਜ ਕਰਦੀ ਸੀ ਯਾਨੀ ਹਰ ਨਵੇਂ ਵਰਜ਼ਨ ਦੇ ਲਈ ਗਾਹਕਾਂ ਨੂੰ ਪੈਸੇ ਦੇਣੇ ਪੈਂਦੇ ਸੀ ਪਰ ਪਹਿਲੀ ਵਾਰ ਕੋਈ ਨਵਾਂ ਅਪਗ੍ਰੇਡ ਇਨ੍ਹਾਂ ਫ੍ਰੀ 'ਚ ਮਿਲਣ ਵਾਲਾ ਹੈ। ਮੇਅਰਸਨ ਅਨੁਸਾਰ ਬਾਜ਼ਾਰ 'ਚ ਜਲਦ ਉਪਲੱਬਧ ਹੋਣ ਲਈ ਤਿਆਰ ਵਿੰਡੋਜ਼ 10 ਦਾ ਅਪਗ੍ਰੇਡ ਵਿੰਡੋਜ਼ 7 ਦੇ ਯੂਜ਼ਰਸ ਲਈ 1 ਸਾਲ ਤਕ ਫ੍ਰੀ ਹੋਵੇਗਾ। ਉਥੇ ਵਿੰਡੋਜ਼ 8.1 ਅਤੇ ਵਿੰਡੋਜ਼ 8.1 ਫੋਨ ਯੂਜ਼ਰਸ ਲਈ ਵੀ ਇਸ ਦਾ ਅਪਡੇਟ 1 ਸਾਲ ਤਕ ਫ੍ਰੀ 'ਚ ਉਪਲੱਬਧ ਕਰਵਾਇਆ ਜਾਵੇਗਾ।
ਫੇਸਬੁੱਕ : ਅਮਰੀਕਾ ਨੂੰ ਪਛਾੜ ਦੇਵੇਗਾ ਭਾਰਤ
NEXT STORY