ਦਾਵੋਸ - ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ 'ਭਾਰਤ 'ਚ 9 ਫ਼ੀਸਦੀ ਤੋਂ ਵੱਧ ਵਿਕਾਸ ਦਰ ਸੰਭਵ ਹੈ । ਕਈ ਨਿਵੇਸ਼ਕ ਭਾਰਤ 'ਚ ਜਾਂ ਤਾਂ ਨਿਵੇਸ਼ ਕਰਨਾ ਚਾਹੁੰਦੇ ਹਨ ਜਾਂ ਫਿਰ ਆਪਣੇ ਵਿਸਥਾਰ 'ਤੇ ਵਿਚਾਰ ਕਰ ਰਹੇ ਹਨ । ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ 'ਚ ਆਰਥਿਕ ਸੁਧਾਰਾਂ ਦੀ ਪ੍ਰਕਿਰਿਆ ਬਜਟ ਬਾਅਦ ਵੀ ਜਾਰੀ ਰਹੇਗੀ । ਜੇਤਲੀ ਨੇ ਇੱਥੇ ਚੱਲ ਰਹੇ ਸੰਸਾਰ ਆਰਥਿਕ ਮੰਚ ਡਬਲਿਊ. ਈ. ਐੱਫ. ਦੇ ਸਾਲਾਨਾ ਸੰਮੇਲਨ 'ਚ ਵੱਖ-ਵੱਖ ਦੇਸ਼ਾਂ ਦੇ ਸਰਕਾਰੀ ਪ੍ਰਤੀਨਿਧੀਆਂ ਅਤੇ ਨਿਵੇਸ਼ਕਾਂ ਨਾਲ ਬੈਠਕ 'ਚ ਕਿਹਾ ਕਿ ਭਾਰਤ ਦੀ ਗਿਣਤੀ ਫਿਰ ਤੋਂ ਦੁਨੀਆ ਦੇ ਮਹੱਤਵਪੂਰਨ ਦੇਸ਼ਾਂ 'ਚ ਹੋਣ ਲੱਗੀ ਹੈ ਅਤੇ ਉਸ ਦੇ ਪ੍ਰਤੀ ਨਿਵੇਸ਼ਕਾਂ 'ਚ ਜੋ ਵਿਆਪਕ ਹਾਂ-ਪੱਖੀ ਧਾਰਨਾ ਬਣੀ ਹੈ ਉਹ ਜਲਦੀ ਹੀ ਜ਼ਮੀਨ 'ਤੇ ਅਸਲ ਨਿਵੇਸ਼ ਪ੍ਰਵਾਹ 'ਚ ਬਦਲਦੀ ਵਿਖਾਈ ਦੇਵੇਗੀ ।
ਜੇਤਲੀ ਨੇ ਕਿਹਾ ਕਿ ਬਜਟ ਤਾਂ ਸਿਰਫ ਇਕ ਦਿਨ ਜਾਰੀ ਹੁੰਦਾ ਹੈ ਜਦੋਂਕਿ ਸਾਲ 'ਚ 365 ਦਿਨ ਹੁੰਦੇ ਹਨ । ਅਜਿਹੇ 'ਚ ਆਰਥਿਕ ਮੋਰਚੇ 'ਤੇ ਜੋ ਵੀ ਸੁਧਾਰ ਕੀਤੇ ਜਾਣੇ ਹਨ ਉਨ੍ਹਾਂ ਨੂੰ ਇਸ ਦੌਰਾਨ ਕਦੀ ਵੀ ਕੀਤਾ ਜਾ ਸਕਦਾ ਹੈ । ਇਸ ਸਾਲ ਬਜਟ ਸ਼ਨੀਵਾਰ ਵਾਲੇ ਦਿਨ ਪੇਸ਼ ਕੀਤੇ ਜਾਣ ਦੇ ਸਵਾਲ 'ਤੇ ਜੇਤਲੀ ਨੇ ਕਿਹਾ, ''ਇਹ ਸਿਰਫ਼ ਇਕ ਸੰਜੋਗ ਹੈ ਕਿ ਬਜਟ ਪੇਸ਼ ਕੀਤੇ ਜਾਣ ਦਾ ਦਿਨ 28 ਫਰਵਰੀ ਸ਼ਨੀਵਾਰ ਨੂੰ ਆ ਰਿਹਾ ਹੈ, ਮੈਂ ਤਾਂ ਬਸ ਫਰਵਰੀ ਦੇ ਆਖੀਰ 'ਚ ਬਜਟ ਪੇਸ਼ ਕਰਨ ਦੀ ਪ੍ਰੰਪਰਾ ਨਿਭਾਅ ਰਿਹਾ ਹਾਂ । ਇਸ ਨਾਲ ਸੋਮਵਾਰ ਨੂੰ ਸ਼ੇਅਰ ਬਾਜ਼ਾਰ 'ਚ ਰੌਣਕ ਵਿਖਦੀ ਹੈ ਜਾਂ ਨਹੀਂ ਇਹ ਬਾਜ਼ਾਰ ਨੂੰ ਤੈਅ ਕਰਨਾ ਹੈ ਕਿ ਉਹ ਕੀ ਰੁੱਖ ਲਵੇਗਾ ਇਸ 'ਚ ਸਰਕਾਰ ਦਾ ਕੀ ਲੈਣਾ ਦੇਣਾ ਹੈ ।''
ਖਪਤਕਾਰ ਫੋਰਮ ਵਲੋਂ ਆਨਲਾਈਨ ਕੰਪਨੀ 'ਹੋਮ ਸ਼ਾਪ 18' ਨੂੰ ਜ਼ੋਰਦਾਰ ਝਟਕਾ
NEXT STORY