ਲਾਤੇਹਾਰ- ਝਾਰਖੰਡ 'ਚ ਲਾਤੇਹਾਰ ਜ਼ਿਲੇ ਦੇ ਬਾਲੂਮਾਥ ਥਾਣਾ ਖੇਤਰ ਦੇ ਇਨਾਤੁ ਪਿੰਡ ਕੋਲ ਪੁਲਸ ਵਾਹਨ ਦੀ ਲਪੇਟ 'ਚ ਆਉਣ ਨਾਲ ਪਿਓ-ਪੁੱਤਰ ਦੀ ਮੌਤ ਹੋ ਗਈ।
ਪੁਲਸ ਸੂਤਰਾਂ ਨੇ ਦੱਸਿਆ ਕਿ ਵਿਆਹ ਦੇ ਮਾਮਲੇ 'ਚ ਦੋਵੇਂ ਬਾਲੂਥਾਮ ਬਲਾਕ ਦੇ ਕੋਮਰ ਪਿੰਡ ਗਏ ਸਨ ਅਤੇ ਕਲ ਵਾਪਸ ਆਉਂਦੇ ਸਮੇਂ 65 ਸਾਲਾ ਅਮਰਜੀਤ ਪਾਸਵਾਨ ਅਤੇ ਉਨ੍ਹਾਂ ਨਾਲ 35 ਸਾਲਾ ਪੁੱਤਰ ਨਕੁਲ ਪਾਸਵਾਨ ਬਾਲੂਥਾਮ ਤੋਂ ਵਾਪਸ ਆਉਣ ਦੇ ਸਮੇਂ ਹੇਰਹੰਜ ਪੁਲਸ ਵਾਹਨ ਦੀ ਲਪੇਟ 'ਚ ਆ ਗਏ ਜਿਸ ਨਾਲ ਪਿਓ-ਪੁੱਤਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਪੁਲਸ ਨੇ ਦੋਹਾਂ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਹਸਪਤਾਲ ਭੇਜ ਦਿੱਤਾ ਹੈ।
ਭਾਜਪਾ ਨੇ ਪੁੱਛੇ 5 ਸਵਾਲ, 'ਆਪ' ਨੇ ਬੋਲਿਆ ਹਮਲਾ
NEXT STORY