ਨਵੀਂ ਦਿੱਲੀ- ਭਾਜਪਾ ਨੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ 'ਤੇ ਝੂਠ ਦੀ ਮੁਹਿੰਮ ਚਲਾਉਣ ਦਾ ਦੋਸ਼ ਲਗਾਉਂਦੇ ਹੋਏ ਅੱਜ ਪੰਜ ਸਵਾਲ ਪੁੱਛ ਜਦੋਂਕਿ 'ਆਪ' ਨੇ ਇਨਾਂ ਸਵਾਲਾਂ ਨੂੰ ਬਕਵਾਸ ਅਤੇ ਪੁਰਾਣਾ ਕਰਾਰ ਦਿੱਤਾ।
ਭਾਜਪਾ ਦੇ ਸੀਨੀਅਰ ਨੇਤਾ ਰਾਜੀਵ ਪ੍ਰਤਾਪ ਰੂੜੀ ਅਤੇ ਨਿਰਮਲਾ ਸੀਤਾਰਮਣ ਨੇ ਇੱਥੇ ਦਿੱਲੀ ਪ੍ਰਦੇਸ਼ ਪਾਰਟੀ ਦੀ ਰੈਗੂਲਰ ਮੀਟਿੰਗ 'ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਬੈਠਕ 'ਚ ਦਿੱਲੀ ਚੋਣ ਦੇ ਮੁੱਦੇ 'ਤੇ ਪਾਰਟੀ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਹੈ। ਇਸ 'ਚ ਫੈਸਲਾ ਲਿਆ ਗਿਆ ਹੈ ਕਿ ਭਾਜਪਾ ਪੰਜ ਫਰਵਰੀ ਤੱਕ ਰੋਜ਼ਾਨਾ ਆਮ ਆਦਮੀ ਪਾਰਟੀ ਤੋਂ ਪੰਜ ਸਵਾਲ ਪੁੱਛੇਗੀ। ਰੂੜੀ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੀ ਜਨਤਾ ਨਾਲ ਧੋਖਾ ਕੀਤਾ ਹੈ ਅਤੇ ਆਮ ਆਦਮੀ ਪਾਰਟੀ ਬਨਣ ਦਾ ਨਾਟਕ ਕੀਤਾ ਹੈ।
ਕੱਲ ਲਾਂਚ ਹੋਇਆ ਇਹ ਸਮਾਰਟਫੋਨ ਕਿਉਂ ਹੈ ਸੁਰਖੀਆਂ 'ਚ ਤੇ ਕਿਸ ਨਾਲ ਹੋ ਰਿਹੈ ਇਸ ਦਾ ਮੁਕਾਬਲਾ (ਦੇਖੋ ਤਸਵੀਰਾਂ)
NEXT STORY