ਉਨਾਵ— ਯੂ. ਪੀ. ਦੇ ਉਨਾਵ ਦੇ ਪਰਿਆਰਘਾਟ 'ਚ ਮਿਲੀਆਂ ਲਾਵਾਰਿਸ ਲਾਸ਼ਾਂ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਉਨਾਵ ਪੁਲਸ ਲਾਈਨ ਕੈਂਪਸ 'ਚ ਸੈਂਕੜਿਆਂ ਦੀ ਗਿਣਤੀ 'ਚ ਮਨੁੱਖੀ ਪਿੰਜਰ ਮਿਲੇ ਹਨ। ਇਹ ਮਨੁੱਖੀ ਕੰਕਾਲ ਪੁਲਸ ਲਾਈਨ ਦੇ ਕੈਂਪਸ ਦੇ ਇਕ ਕਮਰੇ 'ਚ ਬੋਰੀਆਂ 'ਚ ਬੰਦ ਮਿਲੇ ਹਨ। ਇਨ੍ਹਾਂ ਦੀ ਅਸਲੀਅਤ ਜਾਣਨ ਲਈ ਇਕ ਖਬਰੀਆ ਚੈਨਲ ਦੀ ਟੀਮ ਖਿੜਕੀ ਰਸਤੇ ਕਮਰੇ 'ਚ ਦਾਖਿਲ ਹੋਈ। ਅੰਦਰ ਦਾ ਨਜ਼ਾਰਾ ਕਾਫੀ ਡਰਾਉਣਾ ਸੀ ਕਿਉਂਕਿ ਇਥੇ ਕਈ ਮਨੁੱਖੀ ਕੰਕਾਲ ਪਏ ਹੋਏ ਸਨ ਅਤੇ ਉਥੇ ਪਈਆਂ ਸੈਂਕੜੇ ਬੋਰੀਆਂ 'ਚ ਵੀ ਮਨੁੱਖੀ ਪਿੰਜਰ ਭਰੇ ਹੋਏ ਸਨ। ਇਸ ਕਮਰੇ ਦੇ ਨਾਲ ਲੱਗਦੇ ਕਮਰਿਆਂ 'ਚ ਪੁਲਸ ਦੇ ਜਵਾਨ ਰਹਿੰਦੇ ਹਨ ਅਤੇ ਸਾਹਮਣੇ ਹੀ ਮਹਿਲਾ ਥਾਣਾ ਵੀ ਹੈ। ਇਹ ਮਨੁੱਖੀ ਪਿੰਜਰ ਮਿਲਣ ਨਾਲ ਪੁਲਸ ਪ੍ਰਸ਼ਾਸਨ ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਆ ਗਿਆ ਹੈ। ਉਨਾਵ ਪੁਲਸ ਦੇ ਐੱਸ. ਪੀ. ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਜਾਣਕਾਰੀ ਮਿਲਣ 'ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗਿਆ ਹੈ ਕਿ ਇਹ ਮਨੁੱਖੀ ਪਿੰਜਰ ਕਿਨ੍ਹਾਂ ਦੇ ਹਨ ਅਤੇ ਇਹ ਪੁਲਸ ਕੈਂਪਸ 'ਚ ਕਿਸ ਤਰ੍ਹਾਂ ਆਏ।
ਸਾਰੇ ਧਰਮਾਂ ਲਈ ਬਣੇ ਇਕ ਵਿਆਹ ਤੇ ਦੋ ਬੱਚਿਆਂ ਦਾ ਕਾਨੂੰਨ : ਸਵਾਮੀ ਸਵਰੂਪਾਨੰਦ
NEXT STORY