ਮੁੰਬਈ- ਕੱਲ ਬਿੱਗ ਬੌਸ ਦਾ ਗਰੈਂਡ ਫਿਨਾਲੇ ਹੋਇਆ। ਜਿਸ ਦੌਰਾਨ ਦੀਆ ਔਰ ਬਾਤੀ ਹਮ ਫੇਮ ਗੌਤਮ ਗੁਲਾਟੀ ਨੂੰ ਜੇਤੂ ਐਲਾਨਿਆ ਗਿਆ। ਇਸ ਦੌਰਾਨ ਘਰ ਦੇ ਐਕਸ-ਮੁਕਾਬਲੇਬਾਜ਼ ਦਿਖਾਈ ਦਿੱਤੇ। ਜਿਥੇ ਬਿੱਗ ਬੌਸ ਦੀ ਸਾਬਕਾ ਮੁਕਾਬਲੇਬਾਜ਼ ਡਿਆਂਡਰਾ ਸਾਰੇਸ ਇਕ ਨਵੇਂ ਰੂਪ 'ਚ ਨਜ਼ਰ ਆਈ।
ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਸ ਨੇ ਕਿਵੇਂ ਆਪਣੇ ਵਾਲਾਂ ਨਾਲ ਤਜਰਬਾ ਕੀਤਾ ਹੈ। ਘਰ ਦੇ ਅੰਦਰ ਉਸ ਦੇ ਆਪਣੇ ਵਾਲਾਂ ਦੇ ਕਈ ਰੰਗ ਦਿਖਾਏ। ਇੰਨਾ ਹੀ ਨਹੀਂ, ਜਦੋਂ ਉਹ ਘਰ ਤੋਂ ਬਾਹਰ ਹੋਈ ਤਾਂ ਉਸ ਦੇ ਸਿਰ 'ਤੇ ਵਾਲ ਨਹੀਂ ਸਨ। ਫਿਨਾਲੇ ਦੇ ਸ਼ੂਟ ਦੌਰਾਨ ਡਿਆਂਡਰਾ ਪਹਿਲਾਂ ਤੋਂ ਕਾਫੀ ਵੱਖ ਤੇ ਗਲੈਮਰੈੱਸ ਦਿਖਾਈ ਦੇ ਰਹੀ ਸੀ। ਇਸ ਵਾਰ ਉਸ ਦੇ ਵਾਲ ਵਧੇ ਹੋਏ ਸਨ ਤੇ ਉਹ ਕੈਜ਼ੂਅਲ ਆਊਟਫਿੱਟ ਵਿਚ ਸੀ।
ਫਿਲਮ ਫੇਅਰ ਅਵਾਰਡਸ 'ਚ ਪਹੁੰਚੇ ਬੀ-ਟਾਊਨ ਦੇ ਸਿਤਾਰੇ (ਦੇਖੋ ਤਸਵੀਰਾਂ)
NEXT STORY