ਅਜਮੇਰ- ਕਹਿੰਦੇ ਹਰ ਇਕ ਦੇਸ਼ ਦਾ ਸੱਭਿਆਚਾਰ ਅਤੇ ਰਹਿਣ-ਸਹਿਣ ਵੱਖਰਾ ਹੁੰਦਾ ਹੈ। ਇਕ-ਦੂਜੇ ਦੇ ਰੀਤੀ-ਰਿਵਾਜ਼ਾਂ ਤੋਂ ਹਰ ਕੋਈ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਦਾ। ਜੇਕਰ ਗੱਲ ਵਿਆਹ ਦੀ ਕੀਤੀ ਜਾਵੇ ਤਾਂ ਹਰ ਇਕ ਧਰਮ ਅਤੇ ਜਾਤ ਨਾਲ ਜੁੜੇ ਲੋਕਾਂ ਦੇ ਆਪਣੇ ਹੀ ਰਿਵਾਜ਼ ਹੁੰਦੇ ਹਨ।
ਭਾਰਤ ਦੀ ਸੰਸਕ੍ਰਿਤੀ ਅਤੇ ਸੱਭਿਆਚਾਰ ਤੋਂ ਪ੍ਰਭਾਵਿਤ ਹੋਏ ਬਿਨਾ ਕੋਈ ਨਹੀਂ ਰਹਿ ਸਕਦਾ। ਇੱਥੋਂ ਦੇ ਲੋਕਾਂ ਦੀ ਇਕ ਵੱਖਰੀ ਹੀ ਪਛਾਣ ਹੈ। ਖਾਸ ਕਰ ਕੇ ਪੰਜਾਬੀ ਆਪਣੇ ਖੁੱਲੇ-ਡੁੱਲੇ ਸੁਭਾਅ ਕਾਰਨ ਜਾਣੇ ਜਾਂਦੇ ਹਨ। ਕੁਝ ਅਜਿਹੀ ਹੀ ਹੋਇਆ ਇਸ ਲੜਕੀ ਨਾਲ, ਜੋ ਕਿ ਥਾਈਲੈਂਡ ਦੀ ਰਹਿਣ ਵਾਲੀ ਹੈ ਅਤੇ ਉਹ ਭਾਰਤੀ ਦੀ ਸੰਸਕ੍ਰਿਤੀ 'ਚ ਰੰਗੀ ਗਈ। ਉਸ ਨੂੰ ਰਾਜਸਥਾਨ ਦੇ ਰਹਿਣ ਵਾਲੇ ਲੜਕੇ ਨਾਲ ਪਿਆਰ ਹੋ ਗਿਆ ਅਤੇ ਉਸ ਨੇ ਭਾਰਤੀ ਰੀਤੀ-ਰਿਵਾਜ਼ਾਂ ਨਾਲ ਭਾਰਤ 'ਚ ਹੀ ਵਿਆਹ ਕਰਾਇਆ।
ਜਿੱਬੀ ਨਾਂ ਦੀ ਲੜਕੀ ਨੇ ਅਜਮੇਰ ਦੇ ਰਹਿਣ ਵਾਲੇ ਜੀਤੇਂਦਰ ਰੋਟੇਲਾ ਨਾਲ ਵਿਆਹ ਕਰਵਾਇਆ। ਜੀਤੇਂਦਰ ਅਤੇ ਜਿੱਬੀ ਥਾਈਲੈਂਡ ਵਿਚ 'ਜੇਮਸ ਦਾ ਬਿਜ਼ਨੈੱਸ' ਕਰਦੇ ਹਨ ਅਤੇ ਦੋਵੇਂ ਪਾਟਨਰ ਹਨ। ਜਿੱਬੀ ਪਹਿਲਾਂ ਵੀ ਭਾਰਤ ਆ ਚੁੱਕੀ ਹੈ ਅਤੇ ਇੱਥੋਂ ਦੀ ਸੰਸਕ੍ਰਿਤੀ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਇੱਥੇ ਹੀ ਵਿਆਹ ਕਰਨ ਦਾ ਫੈਸਲਾ ਲਿਆ। ਐਤਵਾਰ ਨੂੰ ਦੋਹਾਂ ਦਾ ਬਹੁਤ ਹੀ ਧੂਮਧਾਮ ਨਾਲ ਵਿਆਹ ਹੋ ਗਿਆ ਅਤੇ ਦੋਹਾਂ ਦੇ ਥਾਈਲੈਂਡ ਤੋਂ ਕਈ ਮਿੱਤਰ ਇਸ ਵਿਆਹ 'ਚ ਸ਼ਰੀਕ ਹੋਏ। ਬਸ ਇੰਨਾ ਹੀ ਦੋਹਾਂ ਦੇ ਮਾਤਾ-ਪਿਤਾ ਵਿਆਹ ਲਈ ਖੁਸ਼ੀ-ਖੁਸ਼ੀ ਰਾਜ਼ੀ ਹੋ ਗਏ ਅਤੇ ਆਸ਼ੀਰਵਾਦ ਦਿੱਤਾ।
ਜਦੋਂ 8 ਮੀਟਰ ਲੰਬਾ ਅਜਗਰ ਆ ਗਿਆ ਘਰ...
NEXT STORY