ਕੇਂਦਰਪਾੜਾ- ਓਡੀਸ਼ਾ 'ਚ ਕੇਂਦਰਪਾੜਾ ਜ਼ਿਲੇ ਦੇ ਸੁਬਨੀਪੁਰ 'ਚ ਇਕ ਘਰ 'ਚ ਐਤਵਾਰ ਦੀ ਰਾਤ ਇਕ 8 ਮੀਟਰ ਲੰਬਾ ਅਜਗਰ ਆ ਗਿਆ, ਜਿਸ ਤੋਂ ਬਾਅਦ ਖੇਤਰ 'ਚ ਭੱਜ-ਦੌੜ ਮਚ ਗਈ। ਹਾਲਾਂਕਿ ਬਾਅਦ 'ਚ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਅਜਗਰ ਨੂੰ ਫੜ ਕੇ ਜੰਗਲ 'ਚ ਛੱਡ ਦਿੱਤਾ। ਮਿਤਰ ਕਰਨੀਕਾ ਜੰਗਲਾਤ ਵਿਭਾਗ ਦੇ ਅਧਿਕਾਰੀ ਅਕਸ਼ੈ ਕੁਮਾਰ ਨੇ ਦੱਸਿਆ ਕਿ ਇਕ ਔ੍ਰਤ ਕਾਲੂ ਕੁਮਾਰੀ ਦੇ ਘਰ ਅਜਗਰ ਆ ਗਿਆ ਅਤੇ ਇਕ ਮੁਰਗੀ ਨੂੰ ਨਿਗਲਣ ਦੀ ਫਿਰਾਕ 'ਚ ਸੀ, ਉਸ ਨੂੰ ਅਜਿਹਾ ਕਰਦਾ ਵੇਖ ਭੱਜ-ਦੌੜ ਮਚ ਗਈ। ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਬਾਰੇ ਸੂਚਨਾ ਦਿੱਤੀ, ਜਿਸ ਤੋਂ ਬਾਅਦ ਅਜਗਰ ਨੂੰ ਫੜ ਲਿਆ ਗਿਆ। ਬਾਅਦ 'ਚ ਅਜਗਰ ਨੂੰ ਮਿਤਰ ਕਰਨੀਕਾ ਜੰਗਲ 'ਚ ਛੱਡ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਵੀ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਕ੍ਰਿਸ਼ਨਾਨਗਰ ਪਿੰਡ ਤੋਂ 2 ਜ਼ਹਿਰੀਲਾ ਕਿੰਗ ਕੋਬਰਾ ਨੂੰ ਫੜਿਆ ਸੀ, ਜਿਨ੍ਹਾਂ ਨੂੰ ਬਾਅਦ 'ਚ ਜੰਗਲ 'ਚ ਛੱਡ ਦਿੱਤਾ ਗਿਆ ਸੀ।
ਪਹੀਆਂ 'ਚ ਫਸ ਕੇ ਸਟੇਸ਼ਨ ਪਹੁੰਚਿਆ ਵੱਢਿਆ ਹੋਇਆ ਸਿਰ
NEXT STORY