ਵਾਰਾਨਸੀ- ਮੋਦੀ ਸਰਕਾਰ ਨੇ ਵਾਰਾਨਸੀ ਦੇ ਲੋਕਾਂ ਨੂੰ ਤੋਫਤਾ ਦਿੱਤਾ ਹੈ। ਹੁਣ ਇੱਥੋਂ ਦੇ ਲੋਕਾਂ ਨੂੰ ਵਾਈ-ਫਾਈ ਦੀ ਮੁਫਤ ਸਹੂਲਤ ਦਿੱਤੀ ਜਾਵੇਗੀ। ਦੂਰਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵਾਰਾਨਸੀ ਵਿਚ ਬੀ. ਐਸ. ਐਨ. ਐਲ. ਦੀ ਮੁਫਤ ਵਾਈ-ਫਾਈ ਸੇਵਾ ਦਾ ਉਦਘਾਟਨ ਕੀਤਾ ਅਤੇ ਇਸ ਜ਼ਿਲੇ ਵਿਚ ਇੰਟਰਨੈੱਟ ਕੁਨੈਕਟੀਵਿਟੀ ਨੂੰ ਵਧਾਉਣ ਲਈ 100 ਕਰੋੜ ਰੁਪਏ ਤੋਂ ਵਧ ਮੁੱਲ ਦੇ ਪ੍ਰਾਜੈਕਟ ਦਾ ਵਾਅਦਾ ਕੀਤਾ।
ਇਸ ਤੋਂ ਇਲਾਵਾ ਮੰਤਰੀ ਨੇ ਕੇਂਦਰੀ ਮਦਦ ਨਾਲ ਸੂਬੇ ਦਾ ਪਹਿਲਾ ਆਈ. ਟੀ. ਪਾਰਕ ਸਥਾਪਤ ਕਰਨ ਦਾ ਐਲਾਨ ਕੀਤਾ। ਵਾਈ-ਫਾਈ ਸੇਵਾ ਲਈ ਕੰਪਨੀ 30 ਮਿੰਟ ਰੋਜ਼ਾਨਾ ਦੇ ਹਿਸਾਬ ਨਾਲ ਮੁਫਤ ਵਾਈ-ਫਾਈ ਉਪਲੱਬਧ ਕਰਵਾਏਗੀ। ਗਾਹਕਾਂ ਨੂੰ 30 ਮਿੰਟ ਦੇ ਸਮੇਂ ਤੋਂ ਬਾਅਦ ਇਸ ਲਈ 5 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਕੰਪਨੀ ਵਾਰਾਨਸੀ ਵਿਚ ਆਪਣੇ ਨੈੱਟਵਰਕ ਦਾ ਵਿਸਥਾਰ ਕਰੇਗੀ।
ਭਾਰਤ ਦੀ ਸੰਸਕ੍ਰਿਤੀ 'ਚ ਰੰਗੀ ਗਈ ਲਾੜੀ, ਵਿਆਹ ਲਈ ਆ ਗਈ ਸੱਤ ਸਮੁੰਦਰੋਂ ਪਾਰ (ਦੇਖੋ ਤਸਵੀਰਾਂ)
NEXT STORY