ਸ਼੍ਰੀਨਗਰ- ਸੰਸਦ 'ਤੇ ਹਮਲਾ ਕਰਨ ਦੇ ਦੋਸ਼ ਠਹਿਰਾਏ ਗਏ ਅਫਜ਼ਲ ਗੁਰੂ ਦੀ ਫਾਂਸੀ ਨੂੰ 2 ਸਾਲ ਪੂਰੇ ਹੋਣ ਦੇ ਮੱਦੇਨਜ਼ਰ ਸੋਮਵਾਰ ਨੂੰ ਸ਼ਹਿਰ 'ਚ ਕਈ ਵੱਖਵਾਦੀ ਨੇਤਾਵਾਂ ਨੂੰ ਹਿਰਾਸਤ 'ਚ ਲਿਆ ਸੀ ਜਾਂ ਨਜ਼ਰਬੰਦ ਕੀਤਾ ਗਿਆ ਹੈ ਅਤੇ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਪੁਰਾਣੇ ਸ਼ਹਿਰ 'ਚ ਨੌਹੱਟਾ ਪੁਲਸ ਥਾਣਾ ਇਲਾਕਿਆਂ, ਸਫਕਦਲ, ਮਹਾਰਾਜਗੰਜ, ਖਾਨਯਾਰ ਅਤੇ ਰੈਨਾਵਾੜੀ ਅਤੇ ਲਾਲਚੌਕ ਦੇ ਮੈਸੂਮਾ ਪੁਲਸ ਥਾਣਾ ਖੇਤਰ 'ਚ ਕਰਫਿਊ ਵਰਗੀ ਪਾਬੰਦੀ ਲਾਗੂ ਕਰ ਦਿੱਤੀ ਗਈ ਹੈ। ਸ਼੍ਰੀਨਗਰ ਦੇ ਡਿਪਟੀ ਕਮਿਸ਼ਨਰ ਫਾਰੂਕ ਅਹਿਮਦ ਲੋਨ ਨੇ ਕਿਹਾ,''ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਇਨ੍ਹਾਂ ਇਲਾਕਿਆਂ 'ਚ ਅਪਰਾਧਕ ਸਜ਼ਾ ਜ਼ਾਬਤਾ ਦੀ ਧਾਰਾ 144 ਦੇ ਅਧੀਨ ਪਾਬੰਦੀ ਲਗਾਈ ਗਈ ਹੈ।''
ਪੁਲਸ ਨੇ ਦੱਸਿਆ ਕਿ ਜੇ. ਕੇ. ਐੱਲ. ਐੱਫ. ਦੇ ਚੇਅਰਮੈਨ ਮੁਹੰਮਦ ਯਾਸੀਨ ਮਲਿਕ ਨੂੰ ਐਤਵਾਰ ਦੀ ਸ਼ਾਮ ਉਨ੍ਹਾਂ ਦੇ ਮੈਸੂਮਾ ਘਰ ਤੋਂ ਹਿਰਾਸਤ 'ਚ ਲੈ ਕੇ ਕੋਠੀਬਾਗ ਪੁਲਸ ਥਾਣੇ 'ਚ ਰੱਖਿਆ ਗਿਆ। ਇਕ ਪੁਲਸ ਅਧਿਕਾਰੀ ਨੇ ਕਿਹਾ,''ਮਲਿਕ ਨੂੰ ਸੰਪੂਰਨ ਡਾਕਟਰੀ ਜਾਂਚ ਤੋਂ ਬਾਅਦ ਸੈਂਟਰਲ ਜੇਲ ਭੇਜ ਦਿੱਤਾ ਗਿਆ।'' ਹੁਰੀਅਤ ਨੇਤਾ ਸ਼ਬੀਰ ਅਹਿਮਦ ਸ਼ਾਹ, ਮੁਹੰਮਦ ਅਸ਼ਰਫ ਸੇਹਰਾਈ ਅਤੇ ਅੱਯਾਜ ਅਕਬਰ ਨੂੰ ਨਜ਼ਰਬੰਦ ਰੱਖਿਆ ਗਿਆ ਹੈ ਤਾਂ ਕਿ ਉਹ ਕਿਸੇ ਤਰ੍ਹਾਂ ਦਾ ਪ੍ਰਦਰਸ਼ਨ ਨਾ ਕਰਨ। ਪੁਰਾਣੇ ਸ਼ਹਿਰ ਦੇ ਵਾਸੀਆਂ ਨੇ ਦੱਸਿਆ ਕਿ ਪੁਲਸ ਅਤੇ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਵੱਡੀ ਗਿਣਤੀ 'ਚ ਤਾਇਨਾਤ ਕੀਤਾ ਗਿਆ ਹੈ। ਵੱਖਵਾਦੀ ਸਮੂਹਾਂ ਨੇ ਅੱਜ ਅਤੇ 11 ਫਰਵਰੀ ਨੂੰ ਬੰਦ ਦੀ ਅਪੀਲ ਕੀਤੀ ਹੈ, ਜਿਸ ਦੇ ਮੱਦੇਨਜ਼ਰ ਬਾਕੀ ਕਾਸ਼ੀ ਘਾਟੀ 'ਚ ਸੋਮਵਾਰ ਨੂੰ ਜਨਜੀਵਨ ਉੱਥਲ-ਪੁਥਲ ਰਿਹਾ। ਜੇ. ਕੇ. ਐੱਲ. ਐੱਫ. ਸੰਸਥਾਪਕ ਮੁਹੰਮਦ ਮਕਬੂਲ ਭੱਟ ਨੂੰ 11 ਫਰਵਰੀ 1984 ਨੂੰ ਅਤੇ ਅਫਜ਼ਲ ਗੁਰੂ ਨੂੰ 9 ਫਰਵਰੀ 2013 ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਕੱਟੜਪੰਥੀ ਹੁਰੀਅਤ ਕਾਨਫਰੰਸ ਅਤੇ ਜੇ. ਕੇ. ਐੱਲ. ਐੱਫ. ਨੇ ਹੜਤਾਲ ਦੀ ਅਪੀਲ ਕੀਤੀ ਹੈ ਅਤੇ 2 ਦਿਨ ਦੇ ਧਰਨੇ ਦਾ ਐਲਾਨ ਕੀਤਾ ਹੈ।
ਵਾਰਾਨਸੀ 'ਚ ਮੁਫਤ ਵਾਈ-ਫਾਈ ਸੇਵਾ ਸ਼ੁਰੂ
NEXT STORY