ਮੰਗਲੁਰੂ- ਜਨਤਕ ਖੇਤਰ ਦੇ ਕਾਰਪੋਰੇਸ਼ਨ ਬੈਂਕ ਦਾ ਮੁਨਾਫਾ ਚਾਲੂ ਮਾਲੀ ਸਾਲ ਦੀ ਦਸੰਬਰ 'ਚ ਖਤਮ ਤਿਮਾਹੀ 'ਚ 16.20 ਫੀਸਦੀ ਵੱਧ ਕੇ 147.21 ਕਰੋੜ ਰੁਪਏ 'ਤੇ ਪਹੁੰਚ ਗਿਆ। ਪਿਛਲੇ ਮਾਲੀ ਸਾਲ ਦੀ ਇਸੇ ਤਿਮਾਹੀ 'ਚ ਬੈਂਕ ਨੂੰ 126.69 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ।
ਬੈਂਕ ਨੇ ਸੋਮਵਾਰ ਨੂੰ ਨਿਰਦੇਸ਼ਕ ਮੰਡਲ ਦੀ ਬੈਠਕ ਤੋਂ ਬਾਅਦ ਜਾਰੀ ਨਤੀਜਿਆਂ 'ਚ ਦੱਸਿਆ ਕਿ ਇਸੇ ਤਿਮਾਹੀ ਦੇ ਦੌਰਾਨ ਉਸ ਦੀ ਕੁਲ ਆਮਦਨ 4947.34 ਕਰੋੜ ਰੁਪਏ ਦੇ ਮੁਕਾਬਲੇ 5.30 ਫੀਸਦੀ ਵੱਧ ਕੇ 5209.54 ਕਰੋੜ ਹੋ ਗਈ।
ਇਸ ਦੌਰਾਨ ਉਸ ਦੀ ਗੈਰ ਕਾਰਗੁਜ਼ਾਰੀ ਯੋਗ ਸੰਪਤੀ (ਐੱਨ.ਪੀ.ਏ.) 'ਚ ਵਾਧਾ ਹੋਇਆ ਹੈ। ਸਾਲ ਦਰ ਸਾਲ ਆਧਾਰ 'ਤੇ ਬੈਂਕ ਦਾ ਕੁਲ ਐੱੱਨ.ਪੀ.ਏ. 3.08 ਫੀਸਦੀ ਤੋਂ ਵੱਧ ਕੇ 4.88 ਫੀਸਦੀ ਅਤੇ ਸ਼ੁੱਧ ਐੱਨ.ਪੀ.ਏ. 2.15 ਫੀਸਦੀ ਤੋਂ ਵਧ ਕੇ 3.27 ਫੀਸਦੀ 'ਤੇ ਪਹੁੰਚ ਗਿਆ ਹੈ।
ਬਿਨਾਂ Data ਖਰਚ ਕੀਤੇ ਇਸ ਤਰ੍ਹਾਂ ਚਲਾਓ ਹਾਈ ਸਪੀਡ Internet
NEXT STORY