ਸਿੰਗਾਪੁਰ- ਚੀਨ ਦੇ ਆਯਾਤ 'ਚ ਆਈ ਕਮੀ ਕਾਰਨ ਅੱਜ ਕੱਚੇ ਤੇਲ 'ਚ ਗਿਰਾਵਟ ਦਾ ਰੁੱਖ ਰਿਹਾ। ਸਿੰਗਾਪੁਰ 'ਚ ਬ੍ਰੇਂਟ ਕਰੂਡ 10 ਸੈਂਟ ਫਿਸਲ ਕੇ 57.70 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ, ਜਦਕਿ ਅਮਰੀਕੀ ਕਰੂਡ 51.87 ਡਾਲਰ ਪ੍ਰਤੀ ਬੈਰਲ ਬੋਲਿਆ ਗਿਆ। ਜਨਵਰੀ 'ਚ ਚੀਨ ਦੇ ਵਪਾਰ 'ਚ ਗਿਰਾਵਟ ਦੇ ਅੰਕੜੇ ਆਉਣ ਕਾਰਨ ਬ੍ਰੇਂਟ ਕਰੂਡ ਵੀ ਕੰਮਜ਼ੋਰ ਹੋਇਆ।
ਪਿਛਲੇ ਮਹੀਨੇ ਚੀਨ ਦੇ ਨਿਰਯਾਤ 'ਚ 3.3 ਫੀਸਦੀ ਦੀ ਕਮੀ ਆਈ ਅਤੇ ਉਸ ਦਾ ਆਯਾਤ 19.9 ਫੀਸਦੀ ਡਿੱਗ ਗਿਆ। ਹਾਲਾਂਕਿ ਅਮਰੀਕਾ 'ਚ ਗੈਰ ਖੇਤੀ ਖੇਤਰ ਦੇ ਰੋਜ਼ਗਾਰਾਂ 'ਚ ਵਾਧਾ ਤੇ ਅਰਥਵਿਵਸਥਾ 'ਚ ਮਜ਼ਬੂਤੀ ਦੇ ਸੰਕੇਤ ਨਾਲ ਕੱਚੇ ਤੇਲ ਨੂੰ ਸਮਰਥਣ ਮਿਲ ਰਿਹਾ ਹੈ ਪਰ ਕੰਮਜ਼ੋਰ ਚੀਨੀ ਅਰਵਿਵਸਥਾ ਕਾਰਨ ਇਹ ਫਿਸਲ ਗਿਆ।
ਜ਼ਾਇਡਸ ਵੈੱਲਨੈੱਸ ਦਾ ਤੀਜੀ ਤਿਮਾਹੀ ਦਾ ਸ਼ੁੱਧ ਲਾਭ 66 ਫੀਸਦੀ ਵੱਧ ਕੇ 44 ਕਰੋੜ ਰੁਪਏ
NEXT STORY