ਨਵੀਂ ਦਿੱਲੀ- ਉਪਭੋਗਤਾ ਉਤਪਾਦ ਕੰਪਨੀ ਜ਼ਾਇਡਸ ਵੈੱਲਨੈੱਸ ਦਾ ਸ਼ੁੱਧ ਮੁਨਾਫਾ 31 ਦਸੰਬਰ ਨੂੰ ਖਤਮ ਤੀਜੀ ਤਿਮਾਹੀ 'ਚ 65.93 ਫੀਸਦੀ ਵੱਧ ਕੇ 44.42 ਕਰੋੜ ਰੁਪਏ ਹੋ ਗਿਆ। ਕੰਪਨੀ ਨੇ ਇਸ ਤੋਂ ਪਿਛਲੇ ਮਾਲੀ ਸਾਲ ਦੀ ਇਸੇ ਸਮਾਂ ਮਿਆਦ 'ਚ 26.77 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਕਮਾਇਆ ਸੀ।
ਜ਼ਾਇਡਸ ਵੈੱਲਨੈੱਸ ਨੇ ਸੋਮਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ (ਬੀ.ਐੱਸ.ਈ.) ਨੂੰ ਸੂਚਿਤ ਕੀਤਾ ਕਿ ਕੰਪਨੀ ਦੀ ਸ਼ੁੱਧ ਵਿਕਰੀ ਤੀਜੀ ਤਿਮਾਹੀ 'ਚ ਵੱਧ ਕੇ 113.53 ਕਰੋੜ ਰੁਪਏ ਹੋ ਗਈ ਜੋ ਪਿਛਲੇ ਮਾਲੀ ਸਾਲ ਦੀ ਇਸੇ ਸਮਾਂ ਮਿਆਦ 'ਚ 97.15 ਕਰੋੜ ਰੁਪਏ ਸੀ। ਕੰਪਨੀ ਸ਼ੂਗਰ ਫ੍ਰੀ, ਨਿਊਟ੍ਰੀਲਾਈਟ ਅਤੇ ਐਵਰ ਯੂਥ ਜਿਹੇ ਉਤਪਾਦਾਂ ਦਾ ਵਿਨਿਰਮਾਣ ਕਰਦੀ ਹੈ।
ਪਿਰਾਮਲ ਐਂਟਰਪ੍ਰਾਈਜ਼ਿਜ਼ ਨੂੰ 249 ਕਰੋੜ ਰੁਪਏ ਦਾ ਸ਼ੁੱਧ ਲਾਭ
NEXT STORY