ਮੁੰਬਈ- ਬਜਟ ਉਮੀਦਾਂ 'ਚ ਬਾਜ਼ਾਰ ਲਗਾਤਾਰ ਦੂਜੇ ਦਿਨ ਮਜ਼ਬੂਤੀ ਦੇ ਨਾਲ ਬੰਦ ਹੋਇਆ। ਸੈਂਸੈਕਸ ਜਿੱਥੇ 28500 ਦੇ ਉੱਪਰ ਪਹੁੰਚਿਆ ਤਾਂ ਨਿਫਟੀ 8600 ਦੇ ਪਾਰ ਜਾਣ 'ਚ ਕਾਮਯਾਬ ਹੋਇਆ ਹੈ। ਸੈਂਸੈਕਸ ਅਤੇ ਨਿਫਟੀ 'ਚ ਲਗਭਗ 0.75 ਫੀਸਦੀ ਤੱਕ ਦੀ ਬੜ੍ਹਤ ਦੇਖਣ ਨੂੰ ਮਿਲੀ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਚੰਗੀ ਬਹਾਰ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦੀ ਮਿਡਕੈਪ ਇੰਡੈਕਸ 1.5 ਫੀਸਦੀ ਅਤੇ ਸਮਾਲਕੈਪ ਇੰਡੈਕਸ ਵੀ 1.5 ਫੀਸਦੀ ਦੀ ਮਜ਼ਬੂਤੀ 'ਤੇ ਬੰਦ ਹੋਏ ਹਨ। ਜਦੋਂਕਿ ਬੁੱਧਵਾਰ ਦੀ ਤੇਜ਼ੀ 'ਚ ਮੈਟਲ, ਕੈਪੀਟਲ ਗੁਡਸ ਅਤੇ ਬੈਂਕਿੰਗ ਸ਼ੇਅਰਾਂ ਨੇ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਹੈ। ਬੀ.ਐੱਸ.ਈ. ਦੇ ਸਾਰੇ ਪ੍ਰਮੁੱਖ ਇੰਡੈਕਸ ਹਰੇ ਨਿਸ਼ਾਨ 'ਚ ਬੰਦ ਹੋਏ ਹਨ।
ਬੀ.ਐੱਸ.ਈ . ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 178 ਅੰਕ ਯਾਨੀ ਕਿ 0.6 ਫੀਸਦੀ ਦੀ ਬੜ੍ਹਤ ਦੇ ਨਾਲ 28534 ਦੇ ਪੱਧਰ 'ਤੇ ਬੰਦ ਹੋਇਆ ਹੈ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 62 ਅੰਕ ਯਾਨੀ ਕਿ 0.7 ਫੀਸਦੀ ਦੀ ਮਜ਼ਬੂਤੀ ਦੇ ਨਾਲ 8627.4 ਦੇ ਪੱਧਰ 'ਤੇ ਬੰਦ ਹੋਇਆ ਹੈ।
ਬੁੱਧਵਾਰ ਦੇ ਕਾਰੋਬਾਰੀ ਸੈਸ਼ਨ 'ਚ ਦਿੱਗਜ ਸ਼ੇਅਰਾਂ 'ਚ ਜਿੰਦਲ ਸਟੀਲ, ਟੈੱਕ ਮਹਿੰਦਰਾ, ਐੱਕਸਿਸ ਬੈਂਕ, ਐੱਲ. ਐਂਡ ਟੀ., ਬੈਂਕ ਆਫ ਬੜੌਦਾ, ਐੱਨ.ਟੀ.ਪੀ.ਸੀ., ਮਾਰੂਤੀ ਸੁਜ਼ੁਕੀ ਅਤੇ ਰਿਲਾਇੰਸ ਇੰਡਸਟ੍ਰੀਜ਼ ਸਭ ਤੋਂ ਜ਼ਿਆਦਾ 6-2 ਫੀਸਦੀ ਤੱਕ ਮਜ਼ਬੂਤ ਹੋਏ ਕੇ ਬੰਦ ਹੋਏ ਹਨ। ਹਾਲਾਂਕਿ ਓ.ਐੱਨ.ਜੀ.ਸੀ., ਬੀ.ਐੱਚ.ਈ.ਐੱਲ. ਜ਼ੀ ਐਂਟਰਟੇਨਮੈਂਟ, ਟਾਟਾ ਮੋਟਰਸ, ਕੇਅਰਨ ਇੰਡੀਆ ਅਤੇ ਸਿਪਲਾ ਜਿਹੇ ਦਿੱਗਜ ਸ਼ੇਅਰ 2.75-0.9 ਫੀਸਦੀ ਤੱਕ ਡਿਗ ਕੇ ਬੰਦ ਹੋਏ ਹਨ।
ਮਿਡਕੈਪ ਸ਼ੇਅਰਾਂ 'ਚ ਫੋਰਟਿਸ ਹੈਲਥ, ਐੱਨ.ਸੀ.ਸੀ., ਹਨੀਵੇਲ ਆਟੋਮੇਸ਼ਨ ਅਤੇ ਐੱਚ.ਸੀ.ਸੀ. ਸਭ ਤੋਂ ਜ਼ਿਆਦਾ 20-12.2 ਫੀਸਦੀ ਤੱਕ ਉਛਲ ਕੇ ਬੰਦ ਹੋਏ ਹਨ। ਸਮਾਲਕੈਪ ਸ਼ੇਅਰਾਂ 'ਚ ਰਿਕੋ ਇੰਡੀਆ, ਈ.ਐੱਸ.ਐੱਸ. ਈ.ਈ.ਈ., ਲਾ ਓਪਾਲਾ ਅਤੇ ਈ.ਐੱਨ.ਆਈ.ਐੱਲ. ਸਭ ਤੋਂ ਜ਼ਿਆਦਾ 20-12. 6 ਫੀਸਦੀ ਤੱਕ ਚੜ੍ਹ ਕੇ ਬੰਦ ਹੋਏ ਹਨ।
ਬਿਨਾ ਲਾਈਨ 'ਚ ਲੱਗੇ ਇੰਝ ਬਣਵਾਓ ਆਪਣਾ ਆਧਾਰ ਕਾਰਡ
NEXT STORY