ਨਵੀਂ ਦਿੱਲੀ- ਹੁਣ ਆਧਾਰ ਕਾਰਡ ਬਣਵਾਉਣ ਦੇ ਲਈ ਤੁਹਾਨੂੰ ਲੰਬੀ ਲਾਈਨ 'ਚ ਲੱਗ ਕੇ ਘੰਟਿਆਂ ਤੱਕ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਯੂ.ਆਈ.ਡੀ.ਏ.ਆਈ. ਇਕ ਅਜਿਹੀ ਸਕੀਮ ਲੈ ਕੇ ਆਈ ਹੈ ਜਿਸ ਦੇ ਤਹਿਤ ਆਧਾਰ ਕਾਰਡ ਅਪੌਇੰਟਮੈਂਟ ਦੇ ਲਈ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਮਿਤੀ ਅਤੇ ਸਮਾਂ ਵੀ ਚੁਣ ਸਕਦੇ ਹੋ। ਇਸ ਨਾਲ ਤੁਹਾਡਾ ਸਮਾਂ ਵੀ ਬਚੇਗਾ ਨਾਲ ਹੀ ਲਾਈਨ 'ਚ ਲੱਗਣ ਦੀ ਦਿੱਕਤ ਦਾ ਵੀ ਸਾਹਮਣਾ ਨਹੀਂ ਕਰਨਾ ਹੋਵੇਗਾ।
ਯੂ.ਆਈ.ਡੀ.ਏ.ਆਈ. ਨੇ ਆਧਾਰ ਕਾਰਡ ਬਣਵਾਉਣ ਦੀ ਪ੍ਰਕਿਰਾ ਨੂੰ ਸੌਖਾ ਬਣਾਉਣ ਦੇ ਲਈ ਨਵਾਂ ਅਤੇ ਅਨੋਖਾ ਅਪੌਇੰਟਮੈਂਟ ਲੈਟਰ ਆਨਲਾਈਨ ਜਾਰੀ ਕੀਤਾ ਹੈ। ਇੱਥੋਂ ਕੋਈ ਵੀ ਨਾਗਰਿਕ ਆਪਣਾ ਆਧਾਰ ਕਾਰਡ ਬਣਵਾਉਣ ਦੇ ਲਈ ਆਪਣੀ ਇੱਛਾ ਦੇ ਮੁਤਾਬਕ ਦਿਨ ਅਤੇ ਸਮਾਂ ਚੁਣ ਕੇ ਅਪੌਇੰਟਮੈਂਟ ਲੈ ਸਕਦਾ ਹੈ। ਇਸ ਦੇ ਲਈ ਸਿਰਫ ਤੁਹਾਨੂੰ ਯੂ.ਆਈ.ਡੀ.ਏ.ਆਈ. ਦੀ ਵੈੱਬਸਾਈਟ 'ਤੇ ਦਿੱਤਾ ਗਿਆ 'ਅਪੌਇੰਟਮੈਂਟ ਫੋਰ ਆਧਾਰ ਐਨਰੋਲਮੈਂਟ' ਫਾਰਮ ਭਰਨਾ ਹੈ। ਇਸ ਦਾ ਇਕ ਫਾਇਦਾ ਇਹ ਵੀ ਹੈ ਕਿ ਤੁਸੀਂ ਨਾਲ ਨਾ ਸਿਰਫ ਆਪਣੇ ਲਈ ਸਗੋਂ ਆਪਣੇ ਸਾਰੇ ਪਰਿਵਾਰ ਵਾਲਿਆਂ ਦੇ ਲਈ ਇਕ ਹੀ ਦਿਨ ਅਤੇ ਸਮੇਂ ਦਾ ਅਪੌਇੰਟਮੈਂਟ ਵੀ ਲੈ ਸਕਦੇ ਹੋ।
ਇਸ ਫਾਰਮ ਦੇ ਤਿੰਨ ਕਾਲਮ ਹਨ-1. ਡਿਟੇਲ, 2. ਸੈਂਟਰ ਅਤੇ 3. ਡਾਟਾ/ਟਾਈਮ। ਇਨ੍ਹਾਂ ਕਾਲਮਾਂ ਨੂੰ ਭਰ ਕੇ ਪੂਰਾ ਕਰਨਾ ਹੈ। ਸਭ ਤੋਂ ਪਹਿਲੇ ਤੁਹਾਨੂੰ ਡਿਟੇਲ ਕਾਲਮ ਵਿਚ ਦਿੱਤੇ ਨਾਂ, ਈਮੇਲ, ਮੋਬਾਈਲ ਨੰਬਰ ਅਤੇ ਵਿਅਕਤੀਆਂ ਦੀ ਗਿਣਤੀ ਨੂੰ ਭਰਨਾ ਹੈ। ਇਸ ਤੋਂ ਬਾਅਦ ਸੈਂਟਰ ਕਾਲਮ 'ਚ ਸਟੇਟ, ਡਿਸਟ੍ਰਿਕਟ, ਐਨਰੋਲਮੈਂਟ ਸੈਂਟਰ ਅਤੇ ਲੋਕੈਲਿਟੀ/ਏਰੀਆ ਭਰਨਾ ਹੈ। ਮਿਤੀ ਅਤੇ ਸਮੇਂ ਦੇ ਤੀਜੇ ਕਾਲਮ 'ਚ ਤੁਹਾਨੂੰ ਡੇਟ, ਟਾਈਮ ਭਰਨਾ ਹੈ ਅਤੇ ਉਸ 'ਚ ਸਭ ਤੋਂ ਹੇਠਾਂ ਦਿੱਤਾ ਗਿਆ ਵੈਰੀਫਿਕੇਸ਼ਨ ਕੋਡ ਖਾਲੀ ਬਾਕਸ 'ਚ ਪਾਉਣਾ ਹੈ। ਇਹ ਸਭ ਕੰਮ ਕਰਨ ਤੋਂ ਬਾਅਦ ਤੁਹਾਨੂੰ ਫਾਰਮ ਦੇ ਸਭ ਤੋਂ ਹੇਠਾਂ ਸੱਜੇ ਪਾਸੇ ਦਿਤੇ ਗਏ 'ਫਿਕਸ ਅਪੌਇੰਟਮੈਂਟ' ਬਟਨ ਨੂੰ ਕਲਿਕ ਕਰਨਾ ਹੈ। ਇਹ ਸੂਚਨਾ ਯੂ.ਆਈ.ਡੀ.ਏ.ਆਈ. ਦੀ ਵੈੱਬਸਾਈਟ 'ਤੇ ਸੇਵ ਹੋ ਜਾਵੇਗੀ ਜਿਸ ਦਾ ਤੁਸੀਂ ਪ੍ਰਿੰਟ ਆਉਟ ਵੀ ਲੈ ਸਕਦੇ ਹੋ। ਹਾਲਾਂਕਿ ਇਸ ਤੋਂ ਪਹਿਲੇ ਤੁਹਾਨੂੰ ਸੈਂਟਰ ਕਾਲਮ ਵਿਚ ਦਿੱਤੇ ਗਏ ਚੈੱਕ ਅਵੇਲਿਬਿਲਟੀ 'ਤੇ ਕਲਿਕ ਚੈੱਕ ਕਰਨਾ ਹੋਵੇਗਾ ਕਿ ਤੁਹਾਡੇ ਵੱਲੋਂ ਦਿੱਤਾ ਗਿਆ ਸਮਾਂ ਅਤੇ ਦਿਨ ਡਿਪਾਰਟਮੈਂਟ ਕਾਰਜ ਦਿਵਸ 'ਚ ਹੈ ਜਾਂ ਨਹੀਂ। ਇਸ 'ਚ ਇਕ ਹੋਰ ਖਾਸ ਗੱਲ ਇਹ ਹੈ ਕਿ ਯੂ.ਆਈ.ਡੀ.ਏ.ਆਈ. ਨੇ ਫਿਲਹਾਲ ਇਹ ਸੇਵਾ ਕੁਝ ਹੀ ਸੂਬਿਆਂ ਅਤੇ ਸ਼ਹਿਰਾਂ 'ਚ ਸ਼ੁਰੂ ਕੀਤੀ ਹੈ ਜਿਸ ਨੂੰ ਵੀ ਤੁਹਾਨੂੰ ਚੈੱਕ ਕਰਨਾ ਹੋਵੇਗਾ। ਹਾਲਾਂਕਿ ਹੌਲੇ-ਹੌਲੇ ਇਸ 'ਚ ਦੇਸ਼ ਦੇ ਸਾਰੇ ਸੂਬਿਆਂ ਦੇ ਸ਼ਹਿਰਾਂ ਨੂੰ ਜੋੜਿਆ ਜਾ ਰਿਹਾ ਹੈ।
ਤੁਸੀਂ ਆਪਣੇ ਮੋਬਾਈਲ ਤੋਂ ਪ੍ਰਾਪਤ ਕਰ ਸਕਦੇ ਹੋ ਸੋਨਾ, ਜਾਣੋ ਕਿਵੇਂ?
NEXT STORY