ਨਵੀਂ ਦਿੱਲੀ- ਵਿਦੇਸ਼ੀ ਬਾਜ਼ਾਰਾਂ 'ਚ ਮਾਮੂਲੀ ਤੇਜ਼ੀ ਦੇ ਬਾਵਜੂਦ ਸਥਾਨਕ ਪੱਧਰ 'ਤੇ ਮੰਗ ਟੁੱਟਣ ਨਾਲ ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 50 ਰੁਪਏ ਫਿਸਲ ਕੇ 27830 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਅਤੇ ਉਦਯੋਗਿਕ ਮੰਗ ਆਮ ਰਹਿਣ ਨਾਲ ਚਾਂਦੀ 38100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੀ।
ਸਿੰਗਾਪੁਰ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਸੋਨਾ 0.32 ਫੀਸਦੀ ਦੀ ਬੜ੍ਹਤ ਦੇ ਨਾਲ 1237.7 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਇਸ ਦੌਰਾਨ ਅਮਰੀਕੀ ਸੋਨਾ ਵਾਅਦਾ ਵੀ 0.44 ਫੀਸਦੀ ਵੱਧ ਕੇ 1237.6 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਪੀਲੀ ਧਾਤ 'ਚ ਲਗਾਤਾਰ ਤੀਜੇ ਸੈਸ਼ਨ 'ਚ ਤੇਜ਼ੀ ਦੇਖੀ ਗਈ ਹੈ ਹਾਲਾਂਕਿ ਇਹ ਹੁਣ ਵੀ ਇਸ ਮਹੀਨੇ ਦੇ ਆਪਣੇ ਸਭ ਤੋਂ ਉੱਚੇ ਪੱਧਰ ਤੋਂ 4 ਫੀਸਦੀ ਹੇਠਾਂ ਹੈ।
ਬਾਜ਼ਾਰ ਵਿਸ਼ਲੇਸ਼ਕਾਂ ਦੇ ਮੁਤਾਬਕ ਯੂਰੋ ਜ਼ੋਨ 'ਚ ਬਰਕਰਾਰ ਯੂਨਾਨ ਸੰਕਟ ਨੇ ਦੋਹਾਂ ਕੀਮਤੀ ਧਾਤਾਂ ਨੂੰ ਸਮਰਥਨ ਦਿੱਤਾ ਹੈ ਪਰ ਮਜ਼ਬੂਤ ਡਾਲਰ ਅਤੇ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰ 'ਚ ਸੰਭਾਵੀ ਵਾਧੇ ਦਾ ਇਨ੍ਹਾਂ 'ਤੇ ਦਬਾਅ ਰਿਹਾ ਹੈ। ਨਿਵੇਸ਼ਕਾਂ ਦੀਆਂ ਨਜ਼ਰਾਂ ਫੈਡਰਲ ਰਿਜ਼ਰਵ ਦੀ ਵਿਆਜ ਦਰ ਵਾਧੇ ਦੇ ਸਮੇਂ ਦੇ ਐਲਾਨ 'ਤੇ ਲੱਗੀਆਂ ਹੋਈਆਂ ਹਨ। ਇਸ ਦੌਰਾਨ ਸਿੰਗਾਪੁਰ 'ਚ ਚਾਂਦੀ 0.47 ਫੀਸਦੀ ਚੜ੍ਹ ਕੇ 16.98 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਹੈ।
ਨਿਫਟੀ 8627.4 'ਤੇ ਬੰਦ, ਸੈਂਸੈਕਸ 28550 ਦੇ ਕਰੀਬ
NEXT STORY