ਨਵੀਂ ਦਿੱਲੀ- ਗੋਦਰੇਜ ਇੰਡਸਟ੍ਰੀਜ਼ ਦਾ ਏਕੀਕ੍ਰਿਤ ਲਾਭ ਚਾਲੂ ਮਾਲੀ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ 'ਚ 38.96 ਫੀਸਦੀ ਵੱਧ ਕੇ 90.65 ਕਰੋੜ ਰੁਪਏ ਰਿਹਾ। ਗੋਦਰੇਜ ਇੰਡਸਟ੍ਰੀਜ਼ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਸੂਚਨਾ 'ਚ ਕਿਹਾ ਕਿ ਇਸ ਤੋਂ ਪਹਿਲੇ ਮਾਲੀ ਸਾਲ 2013-14 ਦੀ ਇਸੇ ਤਿਮਾਹੀ 'ਚ ਕੰਪਨੀ ਨੂੰ 65.23 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।
ਕੰਪਨੀ ਦੀ ਸ਼ੁੱਧ ਵਿਕਰੀ ਇਸੇ ਤਿਮਾਹੀ 'ਚ 2,236.56 ਕਰੋੜ ਰੁਪਏ ਰਹੀ ਜੋ ਪਿਛਲੇ ਮਾਲੀ ਸਾਲ ਦੀ ਇਸੇ ਤਿਮਾਹੀ ਦੇ 1,960.23 ਕਰੋੜ ਰੁਪਏ ਦੇ ਮੁਕਾਬਲੇ 14.09 ਫੀਸਦੀ ਵੱਧ ਹੈ। ਇਸ ਵਿਚਾਲੇ ਗੋਦਰੇਜ ਸਮੂਹ ਦੀ ਕੰਪਨੀ ਗੋਦਰੇਜ ਕੰਜ਼ਿਊਮਰ ਪ੍ਰਾਡਕਟਸ ਨੇ ਵੀ. ਸ਼੍ਰੀਨਿਵਾਸਨ ਨੂੰ ਮੁੱਖ ਵਿੱਤ ਅਧਿਕਾਰੀ (ਸੀ.ਐੱਫ.ਓ.) ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ 1 ਅਪ੍ਰੈਲ 2015 ਤੋਂ ਪ੍ਰਭਾਵੀ ਹੋਵੇਗੀ।
ਮਰਸੀਡੀਜ਼ ਨੇ ਸੀ ਕਲਾਸ ਦਾ ਡੀਜ਼ਲ ਐਡੀਸ਼ਨ ਪੇਸ਼ ਕੀਤਾ (ਦੇਖੋ ਤਸਵੀਰਾਂ)
NEXT STORY