ਲੰਦਨ- ਅਮਰੀਕੀ ਕਰੂਡ ਭੰਡਾਰ 'ਚ ਵਾਧਾ ਅਤੇ ਕੌਮਾਂਤਰੀ ਭੰਡਾਰ 'ਚ ਵਾਧਾ ਜਾਰੀ ਰਹਿਣ ਦੇ ਕਾਰਨ ਬੁੱਧਵਾਰ ਨੂੰ ਕੱਚੇ ਤੇਲ 'ਚ ਗਿਰਾਵਟ ਦਾ ਰੁਖ ਰਿਹਾ। ਲੰਦਨ 'ਚ ਬ੍ਰੇਂਟ ਕਰੂਡ 90 ਸੇਂਟ ਫਿਸਲ ਕੇ 55.53 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ ਜਦੋਂਕਿ ਅਮਰੀਕੀ ਕਰੂਡ 50 ਸੇਂਟ ਹੇਠਾਂ ਆ ਕੇ 49.52 ਡਾਲਰ ਪ੍ਰਤੀ ਬੈਰਲ ਬੋਲਿਆ ਗਿਆ।
ਕੌਮਾਂਤਰੀ ਊਰਜਾ ਏਜੰਸੀ (ਆਈ.ਈ.ਏ.) ਵੱਲੋਂ ਅਮਰੀਕਾ 'ਚ ਕੱਚੇ ਤੇਲ ਦੀ ਸਪਲਾਈ 'ਚ ਲਗਾਤਾਰ ਵਾਧਾ ਹੋਣ ਦੇ ਖਦਸ਼ਿਆਂ ਨਾਲ ਕੱਚਾ ਤੇਲ ਦਬਾਅ 'ਚ ਰਿਹਾ। ਅਮਰੀਕੀ ਕਰੂਡ ਭੰਡਾਰ ਦੇ ਇਸ ਸਾਲ ਰਿਕਾਰਡ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਣ ਦੀ ਸੰਭਾਵਨਾ ਨੇ ਵੀ ਇਸ ਨੂੰ ਕਮਜ਼ੋਰ ਕੀਤਾ।
ਬਾਜ਼ਾਰ ਵਿਸ਼ਲੇਸ਼ਕਾਂ ਦੇ ਮੁਤਾਬਕ ਸਪਲਾਈ ਵਧਦੀ ਜਾਣ ਨਾਲ ਅੱਗੇ ਵੀ ਕੱਚੇ ਤੇਲ 'ਚ ਗਿਰਾਵਟ ਦੀ ਸੰਭਾਵਨਾ ਹੈ। ਉਨ੍ਹਾਂ ਨੇ ਆਈ.ਈ.ਏ. ਦੇ ਖਦਸ਼ਿਆਂ ਤੋਂ ਸਹਿਮਤੀ ਜਤਾਉਂਦੇ ਹੋਏ ਕਿਹਾ ਕਿ ਬ੍ਰੇਂਟ ਕਰੂਡ ਅਤੇ ਅਮਰੀਕੀ ਕਰੂਡ ਫਿਸਲ ਕੇ 40 ਡਾਲਰ ਪ੍ਰਤੀ ਬੈਰਲ ਦੇ ਪੱਧਰ ਤੱਕ ਆ ਸਕਦਾ ਹੈ। ਪਿਛਲੇ ਚਾਰ ਹਫਤੇ 'ਚ ਕੱਚੇ ਤੇਲ ਦੀ ਕੀਮਤ 'ਚ 20 ਫੀਸਦੀ ਤੋਂ ਵੱਧ ਦੀ ਗਿਰਾਵਟ ਦੇਖੀ ਜਾ ਚੁੱਕੀ ਹੈ।
ਰੁਪਿਆ 6 ਪੈਸੇ ਟੁੱਟਿਆ
NEXT STORY