ਲਾਸ ਏਂਜਲਸ- ਅਮਰੀਕਾ ਦੇ ਇਕ ਹਸਪਤਾਲ 'ਚ ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੀ 6 ਦਿਨ ਦੀ ਬੱਚੀ ਦਾ ਦਿਲ ਟਰਾਂਸਪਲਾਂਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਬੱਚੀ ਬਹੁਤ ਘੱਟ ਉਮਰ ਦੀ ਦਿਲ ਟਰਾਂਸਪਲਾਂਟ ਕਰਵਾਉਣ ਵਾਲੀ ਪਹਿਲੀ ਬੱਚੀ ਬਣ ਗਈ ਹੈ। ਡਾਕਟਰਾਂ ਅਤੇ ਬੱਚੀ ਦੇ ਮਾਤਾ-ਪਿਤਾ ਨੇ ਇਹ ਜਾਣਕਾਰੀ ਦਿੱਤੀ ਹੈ।
ਓਲੀਵਰ ਕ੍ਰਾਫਡ ਦਾ ਆਪ੍ਰੇਸ਼ਨ ਐਰੀਜ਼ੋਨਾ ਦੇ ਫੀਨਿਕਸ ਚਿਲਡਰਨ ਹਸਪਤਾਲ 'ਚ ਹੋਇਆ ਸੀ। ਓਲੀਵਰ ਦਾ ਜਨਮ ਸੰਭਾਵਿਤ ਸਮੇਂ ਤੋਂ 7 ਹਫਤੇ ਪਹਿਲਾਂ ਹੋ ਗਿਆ ਸੀ ਅਤੇ ਉਸ ਨੂੰ ਦਿਲ ਸਬੰਧੀ ਕਈ ਸਮੱਸਿਆਵਾਂ ਸਨ, ਜਿਸ ਕਾਰਨ ਉਸ ਦੇ ਮਾਤਾ-ਪਿਤਾ ਨੂੰ ਉਸ ਦੇ ਜੀਵਤ ਰਹਿਣ ਦੀ ਉਮੀਦ ਨਹੀਂ ਸੀ। ਹਸਪਤਾਲ ਵਲੋਂ ਜਾਰੀ ਇਕ ਬਿਆਨ 'ਚ ਬੱਚੀ ਦੀ ਮਾਂ ਸੈਲੀਨ ਨੇ ਵੀਰਵਾਰ ਨੂੰ ਕਿਹਾ ਕਿ ਡਾਕਟਰਾਂ ਨੂੰ ਗਰਭ 'ਚ ਬੱਚੀ ਦੇ ਬਚਣ ਦੀ ਬਹੁਤ ਘੱਟ ਉਮੀਦ ਸੀ। ਉਨ੍ਹਾਂ ਨੇ ਕਿਹਾ ਕਿ ਪਰ ਉਹ ਇਸ ਦੁਨੀਆ 'ਚ ਆਈ। ਬੱਚੀ ਪੰਜ ਜਨਵਰੀ ਨੂੰ ਪੈਦਾ ਹੋਈ ਅਤੇ ਹੁਣ ਹਸਪਤਾਲ 'ਚ ਉਸ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਬੱਚੀ ਦੀ ਮਾਂ ਅਤੇ ਉਸ ਦੇ ਪਿਤਾ ਕ੍ਰਿਸ ਕ੍ਰਾਫਡ ਨੂੰ ਗਰਭਧਾਰਨ ਦੇ 20ਵੇਂ ਹਫਤੇ 'ਚ ਹੀ ਜਾਂਚ ਤੋਂ ਬਾਅਦ ਇਸ ਸਮੱਸਿਆ ਬਾਰੇ ਜਾਣੂ ਕਰਵਾ ਦਿੱਤਾ ਗਿਆ ਸੀ। ਜਾਂਚ 'ਚ ਪਾਇਆ ਗਿਆ ਸੀ ਕਿ ਬੱਚੀ ਨੂੰ ਦਿਲ ਸਬੰਧੀ ਇਕ ਸਮੱਸਿਆ ਹੈ, ਜਿਸ ਨੂੰ ਡਾਈਲੇਟਿਡ ਕਾਰਡੀਓਮਿਯੋਪੈਥੀ ਕਹਿੰਦੇ ਹਨ। ਬੱਚੀ ਦੀ ਮਾਂ ਨੇ ਕਿਹਾ ਕਿ ਸਾਡੀ ਸਮਝ 'ਚ ਓਲੀਵਰ ਇਸ ਦੇਸ਼ 'ਚ ਸਭ ਤੋਂ ਘੱਟ ਉਮਰ ਦੀ ਬੱਚੀ ਹੈ, ਜਿਸ ਦਾ ਦਿਲ ਟਰਾਂਸਪਲਾਂਟ ਕੀਤਾ ਗਿਆ ਹੈ।
ਤਸਵੀਰਾਂ ਵਿਚ ਦੇਖੋ ਜਦੋਂ ਇਕੱਲੇ ਹੁੰਦੇ ਹਨ ਤਾਂ ਆਹ ਕੁਝ ਕਰਦੇ ਨੇ ਓਬਾਮਾ (ਵੀਡੀਓ)
NEXT STORY