ਮੈਲਬੌਰਨ- ਕ੍ਰਿਕਟ ਕਰੀਅਰ 'ਚ ਸਫਲਤਾ ਦਾ ਸਵਾਦ ਚਖ ਚੁਕੇ ਸਪਿਨਿੰਗ ਦੇ ਬਾਦਸ਼ਾਹ ਸ਼ੇਨ ਵਾਰਨ ਇਸ ਸਾਲ ਦੇ ਅੰਤ 'ਚ ਬਾਲੀਵੁੱਡ 'ਚ ਆਪਣੀ ਕਿਸਮਤ ਅਜ਼ਮਾਉਂਦੇ ਦਿਖਣਗੇ। ਇਥੋਂ ਤੱਕ ਕਿ ਟੂਰਿਜ਼ਮ ਵਿਕਟੋਰੀਆ ਨਾਮਕ ਸਮਾਰੋਹ 'ਚ ਹਿੱਸਾ ਲੈਣ ਦੌਰਾਨ ਵਾਰਨ ਨੇ ਦੱਸਿਆ ਕਿ ਇਕ ਪ੍ਰਸਤਾਵ ਤਾਂ ਹੈ।
ਉਥੇ ਕੋਈ ਹੈ, ਜਿਸ ਕੋਲ ਮੇਰੇ ਲਈ ਕੁਝ ਹੈ। ਵਾਰਨ ਨੇ ਕਿਹਾ ਕਿ ਇਸ ਸਾਲ ਦੇ ਅੰਤ 'ਚ ਕ੍ਰਿਕਟ ਦਾ ਸੀਜ਼ਨ ਖਤਮ ਹੋ ਜਾਣ 'ਤੇ ਉਹ ਬਾਲੀਵੁੱਡ ਦੇ ਇਸ ਪ੍ਰਾਜੈਕਟ 'ਤੇ ਵਿਚਾਰ ਕਰਣਗੇ। ਹਾਲ ਹੀ 'ਚ ਇਸ ਸਾਬਕਾ ਕ੍ਰਿਕਟਰ ਨੂੰ ਮੈਲਬੌਰਨ 'ਚ ਜੰਮੀ-ਪਲੀ ਬਾਲੀਵੁੱਡ ਸਟਾਰ ਪੱਲਵੀ ਸ਼ਾਰਦਾ ਨਾਲ ਮੈਲਬੌਰਨ 'ਚ ਆਯੋਜਿਤ ਹੋਣ ਵਾਲਾ ਸਾਲਾਨਾ ਮੂੰਬਾ ਸਮਾਰੋਹ ਦਾ ਸਮਰਾਟ ਐਲਾਨ ਦਿੱਤਾ ਗਿਆ ਸੀ।
45 ਸਾਲਾ ਵਾਰਨ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਵਾਰ ਉਨ੍ਹਾਂ ਦੀਆਂ ਬਾਲੀਵੁੱਡ ਨਾਲ ਜੁੜੀਆਂ ਯੋਜਨਾਵਾਂ ਬਾਰੇ ਪੁੱਛਿਆ ਜਾ ਚੁੱਕਾ ਹੈ ਪਰ ਉਨ੍ਹਾਂ ਨੇ ਅਜੇ ਤੱਕ ਕਿਸੇ ਵੀ ਚੀਜ਼ 'ਤੇ ਅੰਤਿਮ ਫੈਸਲਾ ਨਹੀਂ ਲਿਆ ਹੈ। ਇਕ ਹੋਰ ਆਸਟ੍ਰੇਲੀਆਈ ਕ੍ਰਿਕਟਰ ਬ੍ਰੈਟ ਲੀ ਪਹਿਲਾਂ ਹੀ ਬਾਲੀਵੁੱਡ 'ਚ ਸੁਰਖੀਆਂ ਬਟੋਰ ਚੁੱਕੇ ਹਨ। ਉਨ੍ਹਾਂ ਨੇ ਹਾਲ ਹੀ 'ਚ ਸਿਡਨੀ 'ਚ ਫਿਲਮਾਈ ਗਈ 45 ਲੱਖ ਡਾਲਰ ਦੀ ਭਾਰਤੀ ਫਿਲਮ ਆਨਇੰਡੀਅਨ ਪੂਰੀ ਕੀਤੀ ਹੈ। ਇਸ ਦਾ ਨਿਰਦੇਸ਼ਨ ਅਨੁਪਮ ਸ਼ਰਮਾ ਨੇ ਕੀਤਾ ਹੈ। ਇਸ ਫਿਲਮ 'ਚ ਉਹ ਭਾਰਤੀ ਅਭਿਨੇਤਰੀ ਤਨਿਸ਼ਠਾ ਚੈਟਰਜੀ ਨਾਲ ਕੰਮ ਕਰ ਰਹੇ ਹਨ।
ਪਾਕਿਸਤਾਨ 'ਚ ਮਿੱਟੀ ਦੇ ਢੇਰ 'ਤੇ ਬੈਠ ਕੇ ਪੜ੍ਹਦੇ ਹਨ ਬੱਚੇ, ਇੰਝ ਚਲਦੇ ਹਨ ਸਕੂਲ
NEXT STORY