ਨਵੀਂ ਦਿੱਲੀ, ਕ੍ਰਿਕਟ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਨਾ ਕਰਨ ਦੇ ਬਾਵਜੂਦ ਸਾਬਕਾ ਕੋਚ ਗੈਰੀ ਕ੍ਰਸਟਨ ਦਾ ਮੰਨਣਾ ਹੈ ਕਿ ਟੀਮ ਦੇ ਕੋਲ ਖਿਤਾਬ ਦਾ ਬਚਾਅ ਕਰਨ ਦਾ ਚੰਗਾ ਮੌਕਾ ਹੈ, ਕਿਉਂਕਿ ਉਸ ਨੇ ਸਿੱਖ ਲਿਆ ਹੈ ਕਿ ਵਿਸ਼ਵ ਕੱਪ ਕਿਵੇਂ ਜਿੱਤਿਆ ਜਾਂਦਾ ਹੈ। ਕ੍ਰਸਟਨ ਨੇ ਇਥੇ ਇਕ ਪ੍ਰੋਗਰਾਮ 'ਚ ਪੱਤਰਕਾਰਾ ਨਾਲ ਗੱਲਬਾਤ 'ਚ ਕਿਹਾ,''ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਕਾਫੀ ਨਿਰਾਸ਼ਾ ਹੈ ਪਰ ਉਨ੍ਹਾਂ ਨੇ ਵਿਸ਼ਵ ਕੱਪ ਜਿੱਤਣਾ ਸਿੱਖ ਲਿਆ ਹੈ, ਇਸ ਲਈ ਉਨ੍ਹਾਂ ਨੂੰ ਪਤਾ ਹੈ ਕਿ ਇਹ ਕਿਵੇਂ ਕਰਨਾ ਹੈ। ਇਹ ਵਿਸ਼ਵ ਕੱਪ 3 ਮੈਚਾਂ 'ਤੇ ਨਿਰਭਰ ਕਰੇਗਾ-ਕੁਆਰਟਰ ਫਾਈਨਲ, ਸੈਮੀਫਾਈਨਲ ਅਤੇ ਫਾਈਨਲ।''
ਵਿਸ਼ਵ ਕੱਪ 'ਚ ਵਿਰਾਟ ਕੋਹਲੀ ਤੋਂ ਹਨ ਵੱਡੀਆਂ ਉਮੀਦਾਂ
NEXT STORY