ਨਵੀਂ ਦਿੱਲੀ(ਅਨਸ)-ਭਾਰਤ ਦੇ ਸਾਬਕਾ ਕ੍ਰਿਕਟਰ ਮਹਿੰਦਰ ਅਮਰਨਾਥ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਭਾਰਤ ਐਤਵਾਰ ਨੂੰ ਆਈ. ਸੀ. ਸੀ. ਵਿਸ਼ਵ ਕੱਪ-2015 ਦੇ ਆਪਣੇ ਪਹਿਲੇ ਮੈਚ ਵਿਚ ਪਾਕਿਸਤਾਨ ਨੂੰ ਹਰਾਉਣ ਵਿਚ ਕਾਮਯਾਬ ਹੋਵੇਗਾ। ਰਾਇਲ ਸਟੈਂਡ ਪਰਫੈਕਟ ਸਟ੍ਰੋਕਸ ਪ੍ਰੋਗਰਾਮ ਵਿਚ ਹਿੱਸਾ ਲੈਣ ਆਏ ਅਮਰਨਾਥ ਨੇ ਅਨਸ ਨਾਲ ਗੱਲਬਾਤ ਦੌਰਾਨ ਕਿਹਾ,''ਦੋਵਾਂ ਟੀਮਾਂ ਵਿਚ ਬਹੁਤ ਜ਼ਿਆਦਾ ਅੰਤਰ ਨਹੀਂ ਹੈ। ਦੋਵਾਂ ਕੋਲ ਚੰਗੇ ਖਿਡਾਰੀ ਹਨ ਪਰ ਮੈਂ ਪੁਰਾਣੇ ਰਿਕਾਰਡ ਨਾਲ ਜਾਣਾ ਚਾਹਾਂਗਾ। ਭਾਰਤ ਨੇ ਵਿਸ਼ਵ ਕੱਪ ਵਿਚ ਹਮੇਸ਼ਾ ਪਾਕਿਸਤਾਨ ਖਿਲਾਫ ਬਿਹਤਰ ਪ੍ਰਦਰਸ਼ਨ ਕੀਤਾ ਹੈ। ਇਸ ਵਾਰ ਵੀ ਜੇਕਰ ਭਾਰਤ ਜਿੱਤ ਹਾਸਲ ਕਰਦਾ ਹੈ, ਤਾਂ ਉਹ ਗੇਂਦਬਾਜ਼ੀ ਨਹੀਂ, ਬਲਕਿ ਬੱਲੇਬਾਜ਼ੀ ਦੇ ਦਮ 'ਤੇ ਹੋਵੇਗੀ।''
ਆਈ. ਸੀ. ਸੀ. ਵਿਸ਼ਵ ਕੱਪ 'ਚ ਭਾਰਤ ਬਨਾਮ ਪਾਕਿਸਤਾਨ
NEXT STORY