ਜਲੰਧਰ— ਭਾਰਤ 'ਚ ਕ੍ਰਿਕਟ ਸਿਰਫ ਇਕ ਖੇਡ ਹੀ ਨਹੀਂ ਹੈ, ਲੋਕਾਂ ਦੇ ਲਈ ਇਹ ਇਕ ਤਰ੍ਹਾਂ ਦਾ ਧਰਮ ਬਣ ਚੁੱਕਾ ਹੈ ਜਿਸ ਨੂੰ ਨਿਭਾਉਣ ਦਾ ਜ਼ਿੰਮਾ ਹਰ ਕੋਈ ਲੈਂਦਾ ਹੈ। ਜਿਵੇਂ ਕੀ ਕ੍ਰਿਕਟ ਵਰਲਡ ਕੱਪ ਦਾ ਆਗਾਜ਼ ਹੋ ਗਿਆ ਹੈ। ਇਸ ਮਹਾਕੁੰਭ ਦਾ ਉਦਘਾਟਨ ਹੋ ਚੁੱਕਾ ਹੈ ਜਿਸ ਦੇ ਲਈ ਲੋਕਾਂ 'ਚ ਇਕ ਵੱਖਰਾ ਜੋਸ਼ ਹੈ। ਭਾਰਤੀ ਕ੍ਰਿਕਟ ਪ੍ਰੇਮੀ ਸਭ ਤੋਂ ਉੱਤਮ ਮੰਨੇ ਜਾਂਦੇ ਹਨ ਜਾਣੋਂ ਉਹ ਕਿਵੇਂ —
1. ਸਵੇਰੇ 4 ਵਜੇ ਸਿੱਧਾ ਪ੍ਰਸਾਰਣ ਦੇਖਣਾ— ਸਵੇਰੇ-ਸਵੇਰੇ ਉੱਠਣ ਦਾ ਕਿਸੇ ਦਾ ਮਨ ਨਹੀਂ ਕਰਦਾ, 5 ਮਿੰਟ ਹੋਰ ਕਰਦੇ-ਕਰਦੇ ਅੱਧੇ ਘੰਟੇ ਤੱਕ ਅਸੀਂ ਸੁੱਤੇ ਰਹਿੰਦੇ ਹਾਂ ਪਰ ਜਦੋਂ ਕ੍ਰਿਕਟ ਵਰਲਡ ਕੱਪ ਮੈਚ ਦਾ ਸਵੇਰੇ 4 ਵਜੇ ਸਿੱਧਾ ਪ੍ਰਸਾਰਣ ਹੁੰਦਾ ਹੈ ਤਾਂ ਸਾਰੇ ਉੱਠ ਕੇ ਮਜ਼ੇ ਨਾਲ ਮੈਚ ਦੇਖਦੇ ਹਨ।
2. ਵਰਲਡ ਕੱਪ ਦੇ ਲਈ ਪਾਰਟੀ ਦਾ ਤਿਆਗ— ਪਾਰਟੀ ਕਰਨਾ ਭਾਰਤੀਆਂ ਦੇ ਲਈ ਇਕ ਬਹਾਨਾ ਹੈ, ਖਾਣ-ਪੀਣ, ਮਸਤੀ ਕਰਨ ਦਾ ਪਰ ਜਦੋਂ ਵਰਲਡ ਕੱਪ ਹੋਵੇ ਤਾਂ ਅਸੀਂ ਉਸ ਨੂੰ ਵੀ ਛੱਡ ਦਿੰਦੇ ਹਾਂ।
3. ਦੇਸ਼ ਦੇ ਕਿਸੇ ਵੀ ਕੌਨੇ 'ਚ ਜਾਣਾ— ਮੈਚ ਦੇਖਣ ਦੇ ਲਈ ਦਿੱਲੀ, ਕੋਲਕਾਤਾ ਹੀ ਕਿਉਂ ਨਾ ਜਾਣਾ ਪਵੇ ਜਾਂਦੇ ਹਨ ਅਤੇ ਖੂਬ ਭੀੜ ਜੁਟਾਉਂਦੇ ਹਨ।
4. ਸਚਿਨ ਨੂੰ ਭਗਵਾਨ ਮੰਨਦੇ ਹਨ— ਹੋਰਾਂ ਦੇਸ਼ਾਂ ਦੇ ਲੋਕਾਂ ਦੇ ਲਈ ਸਚਿਨ ਤੇਂਦੂਲਕਰ ਇਕ ਚੰਗੇ ਖਿਡਾਰੀ ਹਨ ਪਰ ਭਾਰਤੀਆਂ ਲਈ ਉਹ ਕਿਸੇ ਭਗਵਾਨ ਤੋਂ ਘੱਟ ਨਹੀਂ ਹਨ।
5. ਸਾਰੀਆਂ ਹੱਦਾਂ ਪਾਰ— ਭਾਰਤੀ ਕ੍ਰਿਕਟ ਪ੍ਰੇਮੀ ਕ੍ਰਿਕਟ ਮੈਚ ਦੇਖਣ ਲਈ ਸਾਰੀਆਂ ਹੱਦਾਂ ਪਾਰ ਕਰ ਦਿੰਦੇ ਹਨ।
6. ਕ੍ਰਿਕਟ ਅਤੇ ਕ੍ਰਿਕਟ ਖਿਡਾਰੀਆਂ ਦੇ ਲਈ ਉਨ੍ਹਾਂ ਦਾ ਪਿਆਰ— ਜਦੋਂ ਕਈ ਲੋਕਾਂ ਦੇ ਪਸੰਦ ਦਾ ਖਿਡਾਰੀ ਮੈਦਾਨ 'ਚ ਆਉਂਦਾ ਹੈ ਤਾਂ ਉਸ ਦੇ ਲਈ ਜ਼ੋਰ-ਸ਼ੋਰ ਦਿਖਾਉਂਦੇ ਹਨ।
7. ਖਿਡਾਰੀਆਂ ਨੂੰ ਸਮਰਥਨ ਦਿੰਦੀ ਹੈ ਲੋਕਾਂ ਦੀ ਭੀੜ— ਜਦੋਂ ਮੈਦਾਨ 'ਚ ਖਿਡਾਰੀ ਪ੍ਰਵੇਸ਼ ਕਰਦੇ ਹਨ ਤਾਂ ਪ੍ਰਸ਼ੰਸਕ ਨਾਰੇ ਲਗਾ ਕੇ ਖਿਡਾਰੀਅਆਂ ਦਾ ਹੌਸਲਾ ਵਧਾਉਂਦੇ ਹਨ।
8. ਚੌਂਕਾਂ 'ਚ ਖੜ੍ਹ ਕੇ ਮੈਚ ਦੇਖਣਾ— ਕ੍ਰਿਕਟ ਮੈਚ ਦਾ ਸਭ ਤੋਂ ਜ਼ਿਆਦਾ ਮਜ਼ਾ ਲੋਕਾਂ ਦੀ ਕੰਪਨੀ ਨਾਲ ਮਿਲਦਾ ਹੈ। ਜ਼ਰੂਰੀ ਨਹੀਂ ਕਿ ਉਹ ਸਟੇਡੀਅਮ ਹੀ ਹੋਵੇ। ਚੌਂਕਾਂ 'ਚ ਲੱਗੀ ਸਕ੍ਰੀਨ 'ਤੇ ਵੀ ਮੈਚ ਦਾ ਮਜ਼ਾ ਲਿਆ ਜਾ ਸਕਦਾ ਹੈ।
9. ਨੀਲੇ ਰੰਗ ਨੂੰ ਸਮਰਥਨ— ਕੋਈ ਫਰਕ ਨਹੀਂ ਪੈਂਦਾ ਕੌਣ ਕਿੱਥੋਂ ਖੇਡ ਰਿਹਾ ਹੈ। ਬਸ ਨੀਲੇ ਰੰਗ ਨੂੰ ਸਮਰਥਨ ਸਾਰੇ ਦਿੰਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਕ੍ਰਿਕਟ ਵਰਲਡ ਕੱਪ ਦੇਖਣ ਲਈ ਕੁਝ ਵੀ ਕਰਦੇ ਹਾਂ।
ਫਿੰਚ ਦੇ ਵਿਸ਼ਵ ਕੱਪ 2015 ਦੇ ਪਹਿਲੇ ਸੈਂਕੜੇ ਅੱਗੇ ਇੰਗਲੈਂਡ ਠੁੱਸ
NEXT STORY