ਮੈਲਬੌਰਨ- ਆਸਟ੍ਰੇਲੀਆ ਨੇ ਵਿਸ਼ਵ ਕੱਪ 2015 ਦੇ ਅੱਜ ਦੂਜੇ ਮੈਚ 'ਚ ਇੰਗਲੈਂਡ ਨੂੰ 111 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਵਿਸ਼ਵ ਕੱਪ 'ਚ ਆਪਣੀ ਧਮਾਕੇਦਾਰ ਸ਼ੁਰੂਆਤ ਕੀਤੀ। ਆਸਟ੍ਰੇਲੀਆ ਵਲੋਂ ਮਿਲੇ 343 ਦੌੜਾਂ ਦੇ ਵਿਸ਼ਾਲ ਟੀਚੇ ਅੱਗੇ ਇੰਗਲਿਸ਼ ਟੀਮ 42 ਓਵਰਾਂ 'ਚ 231 ਦੌੜਾਂ 'ਤੇ ਆਲ-ਆਟ ਹੋ ਗਈ। ਇੰਗਲੈਂਡ ਵਲੋਂ ਜੇਮਸ ਟੇਲਰ ਨੇ ਸਭ ਤੋਂ ਵੱਧ ਨਾਬਾਦ 98 ਦੌੜਾਂ ਬਣਾਈਆਂ। ਮੋਈਨ ਅਲੀ ਨੇ 10, ਈਆਨ ਬੈੱਲ ਨੇ 36, ਗੈਰੀ ਬੈਲੇਂਸ ਨੇ 10, ਜੋਏ ਰੂਟ ਨੇ 5, ਕਪਤਾਨ ਈਆਨ ਮੋਰਗਨ ਨੇ ਜ਼ੀਰੋ, ਜੋਸ ਬਟਲਰ ਨੇ 10, ਕ੍ਰਿਸ ਵੋਕਸ ਨੇ 37, ਸਟੂਅਰਟ ਬ੍ਰਾਡ ਨੇ ਜ਼ੀਰੋ ਤੇ ਸਟੀਵਿਨ ਫਿਨ ਨੇ 1 ਦੌੜ ਬਣਾਈ। ਆਸਟ੍ਰੇਲੀਆ ਵਲੋਂ ਮਿਸ਼ੇਲ ਮਾਰਸ਼ ਨੇ 5 ਵਿਕਟਾਂ ਹਾਸਲ ਕੀਤੀਆਂ ਜਦਕਿ ਮਿਸ਼ੇਲ ਸਟਾਰਕ ਤੇ ਮਿਸ਼ੇਲ ਜਾਨਸਨ ਨੂੰ 2-2 ਵਿਕਟਾਂ ਮਿਲੀਆਂ।
ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਅਨ ਟੀਮ ਨੂੰ ਡੇਵਿਡ ਵਾਰਨਰ (22) ਦੇ ਰੂਪ 'ਚ ਪਹਿਲਾ ਝਟਕਾ ਲੱਗਾ। ਇਸ ਤੋਂ ਬਾਅਦ ਸ਼ੇਨ ਵਾਟਸਨ (0) ਸਿਰਫ਼ 1 ਗੇਂਦ ਖੇਡ ਕੇ ਚੱਲਦਾ ਬਣਿਆ। ਸਟੀਵਿਨ ਸਮਿੱਥ ਵੀ 5 ਦੌੜਾਂ ਬਣਾ ਕੇ ਆਊਟ ਹੋ ਗਿਆ। 70 ਦੌੜਾਂ 'ਤੇ 3 ਵਿਕਟਾਂ ਡਿੱਗਣ ਤੋਂ ਬਾਅਦ ਆਰੋਨ ਫਿੰਚ ਤੇ ਕਪਤਾਨ ਜਾਰਜ ਬੈਲੀ ਨੇ ਪਾਰੀ ਨੂੰ ਸੰਭਾਲਿਆ। ਆਰੋਨ ਫਿੰਚ ਨੇ ਇਸ ਵਿਸ਼ਵ ਕੱਪ ਦਾ ਪਹਿਲਾ ਸੈਂਕੜਾ ਜੜਿਆ। ਉਸ ਨੇ 128 ਗੇਂਦਾਂ 'ਚ 12 ਚੌਕਿਆਂ ਤੇ 3 ਛੱਕਿਆਂ ਨਾਲ 135 ਦੌੜਾਂ ਬਣਾਈਆਂ। ਦੋਹਾਂ ਨੇ ਚੌਥੀ ਵਿਕਟ ਲਈ 146 ਦੌੜਾਂÎ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਬੈਲੀ ਨੇ 55, ਮੈਕਸਵੈੱਲ ਨੇ 66, ਮਿਸ਼ੇਲ ਮਾਰਸ਼ ਨੇ 23 ਅਤੇ ਬ੍ਰਾਡ ਹੈਡਿਨ ਨੇ 31 ਦੌੜਾਂ ਬਣਾਈਆਂ। ਇੰਗਲੈਂਡ ਵਲੋਂ ਸਟੀਵਿਨ ਫਿਨ ਨੇ 5 ਵਿਕਟਾਂ ਝਟਕਾਈਆਂ, ਜਦਕਿ ਸਟੂਅਰਟ ਬ੍ਰਾਡ ਨੇ 2 ਤੇ ਕ੍ਰਿਸ ਵੋਕਸ ਨੇ ਵਿਕਟ ਝਟਕਾਈ।
ਵਿਸ਼ਵ ਕੱਪ: ਨਿਊਜ਼ੀਲੈਂਡ ਅੱਗੇ ਤਾਸ਼ ਦੇ ਪੱਤਿਆਂ ਵਾਂਗ ਬਿਖਰੀ ਸ਼੍ਰੀਲੰਕਾ, ਗੁਆਇਆ ਪਹਿਲਾ ਮੈਚ
NEXT STORY