ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ (ਆਈ.ਸੀ.ਸੀ) ਨੇ ਵਿਸ਼ਵ ਕੱਪ-2015 ਦੀ ਇਨਾਮੀ ਰਾਸ਼ੀ 'ਚ ਲਗਭਗ 20 ਫੀਸਦੀ ਦਾ ਵਾਧਾ ਕੀਤਾ ਹੈ। ਵਿਸ਼ਵ ਕੱਪ 'ਚ ਕੁੱਲ ਇਕ ਕਰੋੜ ਡਾਲਰ (61.5 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਬਿਨਾ ਇਕ ਵੀ ਮੈਚ ਹਾਰੇ ਵਿਸ਼ਵ ਕੱਪ-2015 ਵਿਜੇਤਾ ਬਣਨ ਵਾਲੀ ਟੀਮ ਨੂੰ 4,020,000 ਡਾਲਰ (24.7 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਮਿਲੇਗੀ। ਜੇਕਰ ਜੇਤੂ ਟੀਮ ਇਕ-ਅੱਧਾ ਮੈਚ ਹਾਰ ਜਾਂਦੀ ਹੈ ਤਾਂ ਉਸ ਨੂੰ 3,975,000 ਡਾਲਰ (24.4 ਕਰੋੜ ਰੁਪਏ) ਹੀ ਇਨਾਮ ਦੇ ਤੌਰ 'ਤੇ ਮਿਲੇਗਾ।
ਕ੍ਰਿਕਟ ਮੈਚ ਦੇਖਣ ਲਈ ਇਹ ਤੱਕ ਕਰਦੇ ਹਨ ਫੈਨਜ਼ (ਦੇਖੋ ਤਸਵੀਰਾਂ)
NEXT STORY