ਐਡੀਲੇਡ¸ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਟੀਮ ਦੇ ਗੇਂਦਬਾਜ਼ਾਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅਸਾਧਾਰਨ ਤੇ ਜ਼ਬਰਦਸਤ ਸੁਧਾਰ ਦੀ ਲੋੜ ਹੈ।
ਪਿਛਲੇ ਤਿੰਨ ਮਹੀਨਿਆਂ ਤੋਂ ਆਸਟ੍ਰੇਲੀਆ ਵਿਚ ਖੇਡ ਰਹੀ ਟੀਮ ਇੰਡੀਆ ਨੂੰ ਆਪਣੇ ਗੇਂਦਬਾਜ਼ਾਂ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਸਟ੍ਰੇਲੀਆ ਵਿਰੁੱਧ ਟੈਸਟ ਲੜੀ ਵਿਚ 2-0 ਨਾਲ ਹਾਰ ਜਾਣ ਤੋਂ ਬਾਅਦ ਭਾਰਤ ਨੇ ਤਿਕੋਣੀ ਲੜੀ ਦਾ ਇਕ ਮੁਕਾਬਲਾ ਵੀ ਨਹੀਂ ਜਿੱਤਿਆ।
'ਕੈਪਟਨ ਕੂਲ' ਨੇ ਕਿਹਾ, ''ਐਤਵਾਰ ਨੂੰ ਓਵਲ ਮੈਦਾਨ 'ਤੇ ਪਾਕਿਸਤਾਨ ਵਿਰੁੱਧ ਹੋਣ ਵਾਲੇ ਮੁਕਾਬਲੇ ਵਿਚ ਗੇਂਦਬਾਜ਼ਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਪਹਿਲੇ 10 ਓਵਰਾਂ ਵਿਚ 'ਜਦੋਂ ਸਿਰਫ 2 ਖਿਡਾਰੀ ਹੀ 30 ਗਜ਼ ਦੇ ਘੇਰੇ ਦੇ ਬਾਹਰ ਖੜ੍ਹੇ ਹੋ ਸਕਦੇ ਹਨ, ਵੱਧ ਦੌੜਾਂ ਨਾ ਦੇਣ 'ਤੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਤੋਂ ਰੋਕਣ। ਸਾਨੂੰ ਆਪਣੇ ਪ੍ਰਦਰਸ਼ਨ ਵਿਚ ਜ਼ਬਰਦਸਤ ਤਰੀਕੇ ਨਾਲ ਸੁਧਾਰ ਕਰਨ ਦੀ ਲੋੜ ਹੈ।''
33 ਸਾਲਾ ਧੋਨੀ ਨੇ ਕਿਹਾ, ''ਮੈਚ ਦੇ ਸ਼ੁਰੂ ਵਿਚ ਜਦੋਂ ਗੇਂਦ ਨਵੀਂ ਹੁੰਦੀ ਹੈ, ਅਜਿਹੇ ਵਿਚ 10 ਓਵਰਾਂ ਤਕ ਵਿਰੋਧੀ ਟੀਮ ਦੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਤੋਂ ਰੋਕਣਾ ਬਹੁਤ ਜ਼ਰੂਰੀ ਹੈ। ਦਰਅਸਲ ਉਸ ਸਮੇਂ ਬੱਲੇਬਾਜ਼ ਖੁਦ ਨੂੰ ਮੈਦਾਨ 'ਤੇ ਟਿਕਾਉਣ ਦੀ ਕੋਸ਼ਿਸ਼ ਵਿਚ ਲੱਗੇ ਹੁੰਦੇ ਹਨ। ਇਹ ਹੀ ਸਾਡੀ ਖੇਡ ਦਾ ਮੁੱਖ ਫੈਕਟਰ ਹੋਵੇਗਾ ਕਿ ਅਸੀਂ ਸ਼ੁਰੂਆਤ 10 ਓਵਰਾਂ ਵਿਚ ਕਿਸ ਤਰ੍ਹਾਂ ਖੇਡਦੇ ਹਾਂ।''
ਭਾਵਨਾਵਾਂ ’ਤੇ ਕਾਬੂ ਰੱਖਣ ਪਾਕਿ ਖਿਡਾਰੀ : ਮਿਸਬਾਹ
NEXT STORY